ਸਟੌਪ ਡਾਇਬਟੀਜ਼ ਫਾਊਂਡੇਸ਼ਨ ਨੇ ਚੌਥਾ ਸਾਲਾਨਾ ਮੁਫਤ ਜਾਗਰੂਕਤਾ ਈਵੈਂਟ ਕਰਵਾਇਆ

canada 2
ਮਿਸੀਸਾਗਾ, 17 ਮਈ (ਪੋਸਟ ਬਿਊਰੋ) : ਸਟੌਪ ਡਾਇਬਟੀਜ਼ ਫਾਊਂਡੇਸ਼ਨ ਵੱਲੋਂ ਮਦਰਜ਼ ਡੇਅ ਮੌਕੇ ਕਰਵਾਏ ਗਏ ਚੌਥੇ ਸਾਲਾਨਾ ਮੁਫਤ ਜਾਗਰੂਕਤਾ ਈਵੈਂਟ ਵਿੱਚ 80 ਸਾਲਾਂ ਦੀ ਦੁਨੀਆ ਦਾ ਸੱਭ ਤੋਂ ਫਿੱਟ ਤੇ ਬਜੁਰਗ ਬਾਡੀਬਿਲਡਰ ਅਰਨੈਸਟੀਨ ਸ਼ੈਪਰਡ ਛਾਈ ਰਹੀ।
ਅਮਰੀਕਾ ਦੀ ਅਰਨੈਸਟੀਨ ਸੈæਪਰਡ ਨੂੰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਸਟੌਪ ਡਾਇਬਟੀਜ਼ ਫਾਊਂਡੇਸ਼ਨ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨਸੈæਲੀ ਸਿਖਾਉਣ ਲਈ ਇਹ ਈਵੈਂਟ ਹਰ ਸਾਲ ਕਰਵਾਇਆ ਜਾਂਦਾ ਹੈ। ਇਹ ਈਵੈਂਟ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ ਤੇ ਇਸ ਵਿੱਚ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਮੀਡੀਆ ਤੇ ਪੀਲ ਖਿੱਤੇ ਦੇ ਵਾਸੀ ਵੀ ਪਹੁੰਚੇ। ਇਸ ਮੌਕੇ ਲੋਕਾਂ ਨੂੰ ਸ਼ੂਗਰ ਵਰਗੀ ਬਿਮਾਰੀ ਖਿਲਾਫ ਲੜਨ ਦੀ ਜਾਚ ਸਿਖਾਈ ਗਈ ਤੇ ਸਾਲ 2020 ਤੱਕ ਪੀਲ ਵਿੱਚੋਂ ਸ਼ੂਗਰ ਦਾ ਖੁਰਾ ਖੋਜ ਮਿਟਾਉਣ ਦਾ ਵਾਅਦਾ ਵੀ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਆਪਣੀ ਜੀਵਨਸ਼ੈਲੀ, ਖੁਰਾਕ ਤੇ ਫਿੱਟਨੈੱਸ ਦਾ ਖਾਸ ਖਿਆਲ ਰੱਖਣ ਦੇ ਗੁਰ ਦੱਸੇ ਗਏ।
ਸੱਤ ਘੰਟੇ ਤੱਕ ਚੱਲੇ ਇਸ ਸਿੱਖਿਆਦਾਇਕ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਦੌਰਾਨ ਦੱਸਿਆ ਗਿਆ ਕਿ ਸਿਹਤਮੰਦ ਜੀਵਨਸ਼ੈਲੀ ਲਈ ਪੰਜਾਬੀ, ਇੰਗਲਿਸ਼, ਹਿੰਦੀ ਤੇ ਉਰਦੂ ਵਿੱਚ ਵੱਖਰੇ ਤੌਰ ਉੱਤੇ ਕ੍ਰੈਸ਼ ਕੋਰਸ ਵੀ ਕਰਵਾਇਆ ਜਾਂਦਾ ਹੈ। ਇਸ ਮੌਕੇ ਸੈਲੇਬ੍ਰਿਟੀ ਮਹਿਮਾਨ ਅਰਨੈਸਟੀਨ ਸ਼ੈਪਰਡ ਨੇ ਵੀ ਆਪਣੀ ਜ਼ਿੰਦਗੀ ਦੇ ਕੀਮਤੀ ਤਜਰਬੇ ਸਾਂਝੇ ਕੀਤੇ ਤੇ ਬੜਾ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਗ੍ਰੈਨੀ 6-ਪੈਕਸ ਦੇ ਨਾਂ ਨਾਲ ਮਸ਼ਹੂਰ ਅਰਨੈਸਟੀਨ ਦਾ ਨਾਂ ਰਿਪਲੇਅਜ਼ ਬਲੀਵ ਇਟ ਔਰ ਨੌਟ ਕਿਤਾਬ ਵਿੱਚ ਵੀ ਸ਼ਾਮਲ ਹੈ ਤੇ ਉਹ ਓਪਰਾਹ ਵਿਨਫਰੇ, ਸੀਐਨਐਨ, ਗੁੱਡ ਮਾਰਨਿੰਗ ਅਮੈਰਿਕਾ ਤੋਂ ਇਲਾਵਾ ਕਈ ਹੋਰ ਸ਼ੋਅਜ਼ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਜਬ ਜਾਗੋ ਤਭੀ ਸਵੇਰਾ ਅਨੁਸਾਰ ਫਿੱਟ ਹੋਣ ਲਈ ਕੋਈ ਉਮਰ ਨਹੀਂ ਹੁੰਦੀ, ਜਦੋਂ ਸਮਝ ਆ ਜਾਵੇ ਉਦੋਂ ਹੀ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਫਿਟ ਰਹਿਣ ਲਈ ਦ੍ਰਿੜ ਨਿਸ਼ਚਾ, ਸਮਰਪਣ ਭਾਵਨਾ ਤੇ ਅਨੁਸ਼ਾਸਨ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਸਰਤ ਕਰਨਾ ਤੇ ਸਿਹਤਮੰਦ ਖਾਣਾ ਪੀਣਾ ਵੀ ਜ਼ਰੂਰੀ ਹੈ।
ਇਸ ਦੌਰਾਨ ਕਲਾਸਰੂਮ ਸਟਾਈਲ ਜਾਣਕਾਰੀ ਭਰਪੂਰ ਸੈਸ਼ਨ ਵੀ ਕਰਵਾਏ ਗਏ। ਕਸਰਤ ਲਈ ਜ਼ੁੰਬਾ ਡਾਂਸਿੰਗ ਵੀ ਕਰਵਾਈ ਗਈ ਜਿਸ ਵਿੱਚ ਕਮਲ ਖਹਿਰਾ, ਸੋਨੀਆ ਸਿੱਧੂ ਤੇ ਡਾæ ਸਫੀਕ ਕਾਦਰੀ ਵਰਗੀਆਂ ਸਿਆਸੀ ਹਸਤੀਆਂ ਨੇ ਵੀ ਹਿੱਸਾ ਲਿਆ।
ਦਿਨ ਦੀ ਸ਼ੁਰੂਆਤ ਸਾਰਿਆਂ ਲਈ ਮੁਫਤ ਤੇ ਸਿਹਤਮੰਦ ਬ੍ਰੇਕਫਾਸਟ ਨਾਲ ਹੋਈ, ਫਿਰ ਡਾਇਟੀਸ਼ੀਅਨ ਦੀਆਂ ਹਦਾਇਤਾਂ ਉੱਤੇ ਤਿਆਰ ਲੰਚ ਸਾਰਿਆਂ ਨੂੰ ਪਰੋਸਿਆ ਗਿਆ। ਇਸ ਵਿੱਚ ਸੰਤੁਲਿਤ ਮਾਤਰਾ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ ਤੇ ਸਬਜ਼ੀਆਂ ਆਦਿ ਸ਼ਾਮਲ ਸਨ। ਲੋਕਾਂ ਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਦੀ ਖੁਰਾਕ ਨਿਯਮਿਤ ਤੌਰ ਉੱਤੇ ਅਪਣਾ ਕੇ ਸ਼ੂਗਰ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਗਲੂਕੋਜ਼ ਤੇ ਬਲੱਡ ਪ੍ਰੈਸ਼ਰ ਦੀ ਮੁਫਤ ਜਾਂਚ ਕੀਤੀ ਗਈ। ਲੋਕਾਂ ਨੂੰ ਲਿਆਉਣ ਲਿਜਾਣ ਲਈ ਵਿਸ਼ੇਸ਼ ਬੱਸ ਸੇਵਾ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਐਸਡੀਐਫ ਵਿਜ਼ਨ 2020 ਦੇ ਬਾਨੀ ਡਾæ ਹਰਪ੍ਰੀਤ ਬਜਾਜ ਤੇ ਆਪਣੀ ਵਾਲੰਟੀਅਰਜ਼ ਦੀ ਟੀਮ ਨਾਲ ਦੋ ਨਵੇਂ ਪ੍ਰੋਗਰਾਮ ਵੀ ਸੁæਰੂ ਕੀਤੇ ਜਿਨ੍ਹਾਂ ਵਿੱਚ ਹੈਲਥ ਮੈਨਿਊ ਚੁਆਸਿਜ਼ ਐਟ ਚੇਨ ਰੈਸਟੋਰੈਂਟਸ ਤੇ 8 ਵੀਕਜ਼ ਟੂ ਹੈਲਦੀਅਰ ਯੂ ਸ਼ਾਮਲ ਹੈ।