ਸਟਾਰ ਕਿਡ ਹੋਣ ਦੇ ਬਾਵਜੂਦ ਆਲੀਆ ਸੈਂਸੀਬਲ : ਸੋਨਮ


ਅਭਿਨੇਤਰੀ ਸੋਨਮ ਕਪੂਰ ਦਾ ਕਹਿਣਾ ਹੈ ਕਿ ਸਟਾਰ ਕਿਡ ਹੋਣ ਦੇ ਬਾਵਜੂਦ ਆਲੀਆ ਭੱਟ ਬੇਹੱਦ ਸੈਂਸੀਬਲ ਹੈ। ਸੋਨਮ ਨੇ ਸਟਾਰ ਕਿਡ ਹੋਣ ਦੇ ਪ੍ਰੈਸ਼ਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸ਼ੁਰੂ ਵਿੱਚ ਕੁਝ ਪਤਾ ਨਹੀਂ ਹੁੰਦਾ ਸੀ ਕਿ ਕਿੱਥੇ ਜਾਣਾ ਹੈ, ਪਰ ਅੱਜ ਜੋ ਜੈਨਰੇਸ਼ਨ ਆ ਰਹੀ ਹੈ, ਉਹ ਬਹੁਤ ਸਮਾਰਟ ਹੈ। ਸੋਨਮ ਨੇ ਆਲੀਆ ਦੀ ਤਾਰੀਫ ਵਿੱਚ ਕਿਹਾ ਕਿ ਉਹ ਸਟਾਰ ਕਿਡ ਹੋਣ ਦੇ ਬਾਵਜੂਦ ਕਾਫੀ ਸੈਂਸੀਬਲ ਹੈ ਤੇ ਘੱਟ ਉਮਰ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ।
ਸੋਨਮ ਨੇ ਕਿਹਾ ਜਦ ਉਹ 21 ਸਾਲ ਦੀ ਸੀ ਤਾਂ ਉਸ ਨੂੰ ਕੋਈ ਪੁੱਛਦਾ ਕਿ ਤੁਸੀਂ ਫੈਮੀਨਿਸਟ ਹੋ ਤਾਂ ਉਹ ਕਹਿ ਦਿੰਦੀ ਸੀ ਕਿ ਹਾਂ ਮੈਂ ਹਾਂ, ਪਰ ਹੁਣ ਲੱਗਦਾ ਹੈ ਕਿ ਆਈ ਬਰੋਅ ਵਧਾ ਕੇ ਊਲ ਜਲੂਲ ਕੱਪੜੇ ਪਾ ਕੇ ਰਹਿਣਾ ਕੋਈ ਫੈਮੀਨਿਜ਼ਮ ਹੋ ਹੀ ਨਹੀਂ ਸਕਦਾ। ਸੋਨਮ ਨੇ ਕਿਹਾ ਕਿ ਉਸ ਦਾ ਮਨ ਹੋਵੇ ਤਾਂ ਉਹ ਵੈਕਸਿੰਗ ਕਰੇ, ਨਾ ਹੋਵੇ ਤਾਂ ਨਾ ਕਰੇ। ਮੇਕਅਪ ਵਿੱਚ ਰਹੇ ਜਾਂ ਨਾ ਰਹੇ, ਇਨ੍ਹਾਂ ਗੱਲਾਂ ਦਾ ਫੈਮੀਨਿਜ਼ਮ ਨਾਲ ਲੈਣਾ-ਦੇਣਾ ਨਹੀਂ। ਇਹ ਸਭ ਗੱਲਾਂ ਇੱਛਾ ਦੀ ਗੱਲ ਹੁੰਦੀ ਹੈ। ਕੱਪੜਿਆਂ ਦਾ ਵਿਚਾਰਾਂ ਨਾਲ ਲੈਣਾ-ਦੇਣਾ ਨਹੀਂ। ਖਾਦੀ ਪਹਿਨ ਕੇ ਸ਼ੋਅ ਆਫ ਕਰਨਾ ਉਸ ਨੂੰ ਪਸੰਦ ਨਹੀਂ ਹੈ।