ਸਕ੍ਰਿਪਟ ਪੜ੍ਹੇ ਬਿਨਾਂ ਫਿਲਮ ਲਈ ਰਾਜ਼ੀ ਹੋ ਗਏ ਸਨ ਨੀਲ

neil nitin mukesh
ਨਿਰਦੇਸ਼ਕ ਮਧੁਰ ਭੰਡਾਰਕਰ ਨੇ ਕਿਹਾ ਹੈ ਕਿ ਨੀਲ ਨੀਤਿਨ ਮੁਕੇਸ਼ ਨੇ ‘ਇੰਦੂ ਸਰਕਾਰ’ ਵਿੱਚ ਬਿਹਤਰੀਨ ਅਭਿਨੈ ਕੀਤਾ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਨੀਲ ਨੇ ਸਕ੍ਰਿਪਟ ਪੜ੍ਹੇ ਬਿਨਾਂ ਹੀ ਫਿਲਮ ਲਈ ਹਾਮੀ ਭਰ ਦਿੱਤੀ ਸੀ। ਦਰਅਸਲ ਨੀਲ ਆਪਣੇ ਵਿਆਹ ਦਾ ਸੱਦਾ ਦੇਣ ਲਈ ਮਧੁਰ ਕੋਲ ਗਏ ਸਨ, ਇਸ ਮੌਕੇ ਮਧੁਰ ਭੰਡਾਰਕਰ ਨੇ ਨੀਲ ਨੂੰ ਕਿਹਾ, ‘‘ਮੈਂ ਇੱਕ ਫਿਲਮ ਬਣਾ ਰਿਹਾ ਹਾਂ, ਕਹੇਂ ਤਾਂ ਤੇਰੇ ਨਾਲ ਸ਼ੇਅਰ ਕਰਾਂ।”
ਮਧੁਰ ਨੇ ਫਿਲਮ ਦੇ ਬਾਰੇ ਨੀਲ ਨੂੰ ਦੱਸਿਆ ਤੇ ਉਸ ਦੇ ਹੱਥ ਵਿੱਚ ਸਕ੍ਰਿਪਟ ਫੜਾ ਦਿੱਤੀ। ਨੀਲ ਨੇ ਸਕ੍ਰਿਪਟ ਪੜ੍ਹੇ ਬਿਨਾਂ ਹੀ ਕਿਹਾ, ‘‘ਤੁਸੀਂ ਇਹ ਦੱਸੋ ਕਿ ਸ਼ੂਟਿੰਗ ਕਦੋਂ ਸ਼ੁਰੂ ਕਰਨੀ ਹੈ।” ਦੱਸਣਾ ਬਣਦਾ ਹੈ ਕਿ ਮਧੁਰ ਨੇ ਇਸ ਤੋਂ ਪਹਿਲਾਂ ਨੀਲ ਦੇ ਨਾਲ ‘ਜੇਲ੍ਹ’ ਫਿਲਮ ਵਿੱਚ ਕੰਮ ਕੀਤਾ ਸੀ।