ਸ਼੍ਰੀਲੰਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

sri lanka beat india Britain Cricket Champions Trophy

ਲੰਡਨ, 8 ਜੂਨ (ਪੋਸਟ ਬਿਊਰੋ)- ਆਈ.ਸੀ.ਸੀ. ਚੈਂਪੀਅਨਸ ਟਰਾਫੀ 2017 ਦਾ 8ਵਾਂ ਮੈਚ ਵੀਰਵਾਰ ਸਾਬਕਾ ਚੈਂਪੀਅਨ ਭਾਰਤ ਅਤੇ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ। ਇਸ ਮੈਚ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ, ਜਿਸ ਦੌਰਾਨ ਭਾਰਤ ਨੇ ਸ਼੍ਰੀਲੰਕਾ ਨੂੰ 322 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।
ਸ਼੍ਰੀਲੰਕਾ ਟੀਮ ਵਲੋਂ ਬੱਲੇਬਾਜ਼ੀ ਕਰਦੇ ਹਏ ਐਮ.ਡੀ ਗੁਨਾਥਿਲਕਾ ਨੇ 76 ਦੌੜਾਂ ਦਾ ਯੋਗਦਾਨ ਦਿੱਤਾ ‘ਤੇ 7 ਚੌਕੇ ਤੇ 1 ਛੱਕਾ ਲਗਾਇਆ।। ਬੀ.ਜੇ.ਜੀ. ਮੇਂਡੀਸ ਨੇ 89 ਦੌੜਾਂ ‘ਚ 11 ਚੌਕੇ ਅਤੇ 1 ਛੱਕਾ ਲਗਾਇਆ। ਸ਼੍ਰੀਲੰਕਾ ਦੇ ਓਪਨਰ ਬੱਲੇਬਾਜ਼ ਅਤੇ ਵਿਕਟ ਕੀਪਰ ਨਿਰੋਸ਼ਨ ਡਿਕਵੇਲਾ 18 ਗੇਂਦਾਂ ਖੇਡ ਕੇ 7 ਦੌੜਾਂ ਬਣਾ ਕੇ ਭੁਵਨੇਸ਼ਵਰ ਦੀ ਗੇਂਦ ‘ਤੇ ਰਵਿੰਦਰ ਜਡੇਜਾ ਨੂੰ ਕੈਚ ਫੜਾ ਬੈਠੇ।
ਭਾਰਤ ਦੀ ਸਲਾਮੀ ਜੋੜੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ, ਭਾਰਤ ਨੇ ਆਪਣਾ ਪਹਿਲਾ ਵਿਕਟ 138 ਦੌੜਾਂ ‘ਤੇ ਰੋਹਿਤ ਸ਼ਰਮਾ (78) ਦੇ ਰੂਪ ‘ਚ ਗੁਆਇਆ ਤੇ ਬਾਅਦ ‘ਚ ਕਪਤਾਨ ਵਿਰਾਟ ਕੋਹਲੀ ਵੀ ਕੁਝ ਖਾਸ ਨਾ ਕਰ ਸਕੇ ਤੇ ਬਿਨ੍ਹਾਂ ਖਾਤਾ ਖੋਲ੍ਹੇ ਉਨ੍ਹਾਂ ਨੂੰ ਪੈਵੇਲੀਅਨ ਵਾਪਸ ਜਾਣਾ ਪਿਆ। ਉਨ੍ਹਾਂ ਤੋਂ ਬਾਅਦ ਯੁਵਰਾਜ ਸਿੰਘ ਵੀ ਕੁਝ ਖਾਸ ਨਾ ਕਰ ਸਕੇ ਤੇ 7 ਦੌੜਾਂ ਬਣਾ ਕੇ ਚਲਦੇ ਬਣੇ। ਬਾਅਦ ‘ਤੇ ਧੋਨੀ ਅਤੇ ਸ਼ਿਖਰ ਧਵਨ ਨੇ ਬੱਲੇਬਾਜ਼ੀ ਕਰਦੇ ਹੋਏ ਪਾਰੀ ਨੂੰ ਸੰਭਾਲਿਆਂ ਧਵਨ ਨੇ 125 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 261 ਦੌੜਾਂ ‘ਤੇ ਪਹੁੰਚਾਇਆ ਪਰ ਬਾਅਦ ‘ਚ ਸ਼ਿਖਰ ਮੈਂਡਿਸ ਦੇ ਹੱਥੋਂ ਕੈਚ ਆਊਟ ਹੋ ਗਿਆ।

ਇਸ ਤੋਂ ਬਾਅਦ ਭਾਰਤ ਨੇ 45 ਓਵਰਾਂ ‘ਚ 5 ਵਿਕਟਾਂ ਗੁਆ ਕੇ 280 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਪੰਡਯਾ ਨੇ 5 ਗੇਂਦਾਂ ‘ਤੇ 9 ਦੌੜਾਂ ਬਣਾਈਆਂ ਤੇ ਉਹ ਆਊਟ ਹੋ ਗਏ। ਧੋਨੀ ਨੇ 63 ਦੌੜਾਂ ਦੀ ਭਾਰਤੀ ਟੀਮ ਲਈ ਸ਼ਾਨਦਾਰ ਪਾਰੀ ਖੇਡ ਕੇ ਚਾਂਦੀਮਲ ਦੇ ਹੱਥੋਂ ਕੈਚ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਜਡੇਜਾ ਤੇ ਕੇਦਾਰ ਜਾਦਵ ਨੇ ਪਾਰੀ ਨੂੰ ਸੰਭਾਲਿਆ। ਅਖੀਰ ਭਾਰਤ ਨੇ ਸ਼੍ਰੀਲੰਕਾ ਨੂੰ 322 ਦੌੜਾਂ ਦਾ ਟੀਚਾ ਦਿੱਤਾ ਸ਼੍ਰੀਲੰਕਾ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।