‘ਸ਼ੋਅਲੇ’ ਦਾ ਇੱਕ ਸੀਨ ਸ਼ੂਟ ਕਰਨ ਵਿੱਚ ਸਾਨੂੰ ਤਿੰਨ ਸਾਲ ਲੱਗੇ ਸਨ : ਅਮਿਤਾਭ

download
ਕਲਟ ਫਿਲਮ ‘ਸ਼ੋਅਲੇ’ ਦੇ ਡਾਇਰੈਕਟਰ ਰਮੇਸ਼ ਸਿੱਪੀ ਨੇ ਮੁੰਬਈ ਯੂਨੀਵਰਸਿਟੀ ਕੈਂਪਸ ਵਿੱਚ ਸਿਨੇਮਾ ਅਤੇ ਮਨੋਰੰਜਨ ਦੀ ਇੱਕ ਅਕੈਡਮੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਮਿਤਾਭ ਬੱਚਨ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਅਤੇ ਰਮੇਸ਼ ਸਿੱਪੀ ਨੂੰ ਵਧਾਈ ਦਿੱਤੀ।
ਇਸ ਦੌਰਾਨ ਅਮਿਤਾਭ ਨੇ ਰਮੇਸ਼ ਸਿੱਪੀ ਨਾਲ ਜੁੜਿਆ ਫਿਲਮ ‘ਸ਼ੋਅਲੇ’ ਦਾ ਇੱਕ ਵਾਕਿਆ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ, ”ਫਿਲਮ ‘ਸ਼ੋਅਲੇ’ ਦਾ ਇੱਕ ਸੀਨ ਸ਼ੂਟ ਕਰਨ ਵਿੱਚ ਰਮੇਸ਼ ਜੀ ਨੂੰ ਤਿੰਨ ਸਾਲ ਲੱਗੇ ਸਨ। ਇਸ ਸੀਨ ਵਿੱਚ ਜਯਾ ਬੱਚਨ ਸ਼ਾਮ ਦੇ ਸਮੇਂ ਰਾਮਗੜ੍ਹ ਦੇ ਘਰ ਵਿੱਚ ਲਾਲਟੈਨ ਜਗਾਉਂਦੀ ਹੈ। ਇਸੇ ਸੀਨ ਵਿੱਚ ਦੂਸਰੇ ਪਾਸੇ ਮੈਂ ਮਾਊਥ ਆਰਗਨ ਵਜਾ ਰਿਹਾ ਹੁੰਦਾ ਹਾਂ। ਇਸ ਸੀਨ ਦੇ ਲਈ ਰਮੇਸ਼ ਜੀ ਨੇ ਤਿੰਨ ਸਾਲ ਲਏ, ਕਿਉਂਕਿ ਹਰ ਵਾਰ ਕੁਝ ਨਾ ਕੁਝ ਹੋ ਜਾਂਦਾ ਸੀ। ਦਰਅਸਲ ਉਸ ਸੀਨ ਦੇ ਲਈ ਜਿਸ ਤਰ੍ਹਾਂ ਦੀ ਲਾਈਟ ਦੀ ਜ਼ਰੂਰਤ ਸੀ, ਉਹ ਨਹੀਂ ਮਿਲ ਰਹੀ ਸੀ, ਕਿਉਂਕਿ ਸੂਰਜ ਛਿਪ ਜਾਂਦਾ ਸੀ। ਅਖੀਰ ਵਿੱਚ ਰਮੇਸ਼ ਜੀ ਨੇ ਕਹਿ ਦਿੱਤਾ ਕਿ ਜਦ ਤੱਕ ਮੈਨੂੰ ਪ੍ਰਾਪਰ ਲਾਈਟ ਨਾ ਮਿਲੇਗੀ, ਮੈਂ ਇਸ ਨੂੰ ਸ਼ੂਟ ਨਹੀਂ ਕਰਾਂਗਾ ਅਤੇ ਅਜਿਹਾ ਹੋਣ ਵਿੱਚ ਤਿੰਨ ਸਾਲ ਦਾ ਵਕਤ ਲੱਗ ਗਿਆ।”