ਸ਼ੂਗਰ ਰੋਗਾਂ ਸੰਬੰਧੀ ਜਾਗਰੂਕਤਾ ਕੈਂਪ 19 ਨਵੰਬਰ ਨੂੰ

ਬਰੈਂਪਟਨ (ਜਰਨੈਲ ਸਿੰਘ ਮਠਾੜੂ ) ਬਰੈਮਪਟਨ, ਮਿਸੀਸਾਗਾ ਅਤੇ ਸਾਰੇ ਜੀ ਟੀ ਏ ਨਿਵਾਸੀਆਂ ਨੂੰ ਪੂਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 19 ਨਵੰਬਰ 2017 ਦਿਨ ਐਤਵਾਰ ਨੂੰ ਰਾਮਗੜੀਆ ਕਮਿਉਨਿਟੀ ਭਵਨ 7956 ਟੋਰਬ੍ਰਮ ਰੋਡ ਬਿਲਡਿੰਗ -()ਯੂਨਿਟ ਨੰ 9 ਵਿਖੇ ਲਗਾਇਆ ਜਾ ਰਿਹਾ ਹੈ , ਡੀਏਬੀਟੀਜ਼ ਅਵੇਅਰਨੈਸ ਕੈੰਪ ਵਿਚ ਪਹੁੰਚੋ ਅਤੇ ਸ਼ੂਗਰ ਸੰਬੰਧੀ ਰੋਗਾਂ ਦੀ ਰੋਕਥਾਮ ਬਾਰੇ ਡਾਕਟਰਾਂ ਦੇ ਵਿਚਾਰ ਸੁਣੋ ਅਤੇ ਆਪੋ ਆਪਣੇ ਸਵਾਲਾਂ ਦੇ ਜਵਾਬ ਵੀ ਹਾਸਲ ਕਰੋ। ਇਹ ਕੈੰਪ ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਅਤੇ ਸੋਸ਼ਲ ਪਲੈਨਿੰਗ ਕੌਂਸਲ ਆਫ ਪੀਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਜਿਸ ਵਿਚ ਉੱਚ ਕੋਟੀ ਦੇ ਮਾਹਿਰ ਪਹੁੰਚ ਰਹੇ ਹਨ ਉਹ ਆਪ ਜੀ ਨੂੰ ਡਾਇਬਟੀਜ ਸਬੰਧੀ ਖੁਰਾਕ ਵਾਰੇ ਵੀ ਜਾਣਕਾਰੀ ਦੇਣਗੇ ਰੋਜਾਨਾ ਕਸਰਤ ਅਤੇ ਯੋਗਾ ਸੰਬੰਧੀ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ ਅਤੇ ਹੋਰ ਵੀ ਕਈ ਤਰਾਂ ਦੀ ਸੂਗਰ ਸੰਬੰਧੀ ਰੋਕਥਾਮ ਅਤੇ ਹੋਰ ਵੀ ਕਈ ਤਰਾਂ ਦੀ ਜਾਣਕਾਰੀ ਦਿਤੀ ਜਾਵੇਗੀ। ਐਂਟਰੀ ਬਿਲਕੁਲ ਮੁਫ਼ਤ ਹੋਵੇਗੀ। ਚਾਹ ਪਾਣੀ ਸਨੈਕਸ ਅਤੇ ਡਾਇਬਟੀਜ ਸਬੰਧੀ ਡਾਇਟ ਅਨੁਸਾਰ ਫਰੂਟ ਵੀ ਹੋਵੇਗਾ। ਆਪਨੀ ਸੀਟ ਰਾਖਵੀਂ ਰੱਖਣ ਲਈ ਅਤੇ ਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ (416-305-9878) ਡਾ. ਬਲਵੀਰ ਪਨਵਾਰ (647-470-1518) ਤੇ ਸੰਪਰਕ ਕੀਤਾ ਜਾ ਸਕਦਾ ਹੈ।