‘ਸ਼ਿੱਦਤ’ ਵਿੱਚ ਵਰੁਣ-ਆਦਿੱਤਯ ਸਕੇ ਭਰਾਵਾਂ ਦਾ ਕਿਰਦਾਰ ਕਰਨਗੇ

varun dhawan and aditya roy kapoor
ਕਰਣ ਜੌਹਰ ਆਪਣੀ ਅਗਲੀ ਫਿਲਮ ‘ਸ਼ਿੱਦਤ’ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰਨ ਵਾਲੇ ਹਨ। ਇਸ ਫਿਲਮ ਵਿੱਚ ਵਰੁਣ ਧਵਨ, ਆਲੀਆ ਭੱਟ ਅਤੇ ਆਦਿੱਤਯ ਰਾਏ ਕਪੂਰ ਮੁੱਖ ਕਿਰਦਾਰ ਨਿਭਾਉਣਗੇ। ਸੰਜੇ ਦੱਤ ਅਤੇ ਸ੍ਰੀਦੇਵੀ ਵੀ ਇਸ ਫਿਲਮ ਦਾ ਹਿੱਸਾ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਰੁਣ ਅਤੇ ਆਦਿੱਤਯ ਭਰਾ ਬਣਨਗੇ ਅਤੇ ਸੰਜੇ ਅਤੇ ਸ੍ਰੀਦੇਵੀ ਇਨ੍ਹਾਂ ਦੇ ਮਾਤਾ-ਪਿਤਾ ਦੇ ਰੋਲ ਵਿੱਚ ਹੋਣਗੇ। ਇਸ ਫਿਲਮ ਦੇ ਜ਼ਰੀਏ ਪਹਿਲੀ ਵਾਰ ਵਰੁਣ ਧਵਨ ਅਤੇ ਆਦਿੱਤਯ ਰਾਏ ਕਪੂਰ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ‘ਸ਼ਿੱਦਤ’ ਦੀ ਕਹਾਣੀ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਸਮੇਂ ਉੱਤੇ ਆਧਾਰਤ ਹੋਵੇਗੀ। ਪੂਰੀ ਫਿਲਮ ਵਿੱਚ ਦੋਵਾਂ ਭਰਾਵਾਂ ਦਾ ਰਿਸ਼ਤਾ ਤਣਾਅ ਪੂਰਨ ਰਹੇਗਾ। ਦਰਅਸਲ, ਦੋਵਾਂ ਵਿੱਚ ਇਸ ਤਣਾਅ ਦਾ ਕਾਰਨ ਆਲੀਆ ਹੋਵੇਗੀ। ਇਸ ਫਿਲਮ ਨੂੰ ਲਵ ਟ੍ਰੈਂਗਲ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਆਲੀਆ ਅਤੇ ਵਰੁਣ ਲਵਨ ਟ੍ਰੈਂਗਲ ‘ਸਟੂਡੈਂਟ ਆਫ ਦਿ ਈਅਰ’ ਵਿੱਚ ਨਜ਼ਰ ਆ ਚੁੱਕੇ ਹਨ। ਸੂਤਰਾਂ ਮੁਤਾਬਕ ਮਨੀਸ਼ ਮਲਹੋਤਰਾ ਨੇ ਸਟਾਰ ਕਾਸਟ ਲਈ ਕੱਪੜੇ ਡਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਹਨ। ਚਾਲੀ ਦਾ ਦਹਾਕਾ ਇੱਕ ਵਾਰ ਫਿਰ ਕ੍ਰਿਏਟ ਕੀਤਾ ਜਾਏਗਾ। ਇਸ ਦੇ ਲਈ ਮੁੰਬਈ ਵਿੱਚ ਇੱਕ ਵੱਡਾ ਸੈਟ ਬਣਾਇਆ ਜਾ ਰਿਹਾ ਹੈ, ਜਿੱਥੇ ਇਸ ਦੀ ਸ਼ੂਟਿੰਗ ਹੋਵੇਗੀ।