ਸ਼ਾਹਿਦ ਨੇ ਮੈਨੂੰ ਚੰਗਾ ਐਕਟਰ ਅਤੇ ਬਿਹਤਰ ਇਨਸਾਨ ਬਣਾਇਆ: ਈਸ਼ਾਨ ਖੱਟਰ


ਸ਼ਾਹਿਦ ਕਪੂਰ ਤੋਂ ਟਰੇਨਿੰਗ ਲੈਣ ਦੇ ਬਾਅਦ ਈਸ਼ਾਨ ਖੱਟਰ ਹੁਣ ਅਵਾਰਡ ਵਿਨਿੰਗ ਈਰਾਨੀ ਫਿਲਮ ਮੇਕਰ ਮਾਜਿਦ ਮਜੀਦੀ ਨਾਲ ਬਤੌਰ ਐਕਟਰ ਡੈਬਿਊ ਕਰਨ ਲਈ ਤਿਆਰ ਹਨ। ਇਸ ਮੁਲਾਕਾਤ ਵਿੱਚ ਈਸ਼ਾਨ ਨੇ ਆਪਣੇ ਭਰਾ ਸ਼ਾਹਿਦ, ਭਰਜਾਈ ਮੀਰਾ ਤੇ ਭਤੀਜੀ ਮੀਸ਼ਾ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ। ਪੇਸ਼ ਹਨ ਉਸੇ ਗੱਲਬਾਤ ਦੇ ਅੰਸ਼ :
* ਤੁਸੀਂ ਕਮਰਸ਼ੀਅਲ ਬਾਲੀਵੁੱਡ ਫਿਲਮ ਦੀ ਜਗ੍ਹਾ ਇੱਕ ਸੀਰੀਅਸ ਇੰਟਰਨੈਸ਼ਨਲ ਪ੍ਰੋਜੈਕਟ ਦੇ ਨਾਲ ਡੈਬਿਊ ਕਰ ਰਹੇ ਹੋ। ਅਜਿਹਾ ਕਿਉਂ?
– ਮੇਰੇ ਲਈ ਇਹ ਸਿਰਫ ਇੱਕ ਇੰਟਰਨੈਸ਼ਨਲ ਪ੍ਰੋਜੈਕਟ ਨਹੀਂ, ਬਲਕਿ ਅਜਿਹੀ ਫਿਲਮ ਹੈ ਜਿਸ ਨੂੰ ਕੁਸ਼ਲ ਫਿਲਮਕਾਰ ਮਾਜਿਦ ਮਜੀਦੀ ਨੇ ਡਾਇਰੈਕਟ ਕੀਤਾ ਹੈ। ‘ਬਿਓਂਡ ਦਿ ਕਲਾਊਡਸ’ ਮੇਰੀ ਪਹਿਲੀ ਫਿਲਮ ਬਣਨ ਵਾਲੀ ਹੈ। ਸੱਚ ਕਹਾਂ ਤਾਂ ਮੈਂ ਉਸ ਫਿਲਮ ਨਾਲ ਡੈਬਿਊ ਕਰ ਰਿਹਾ ਹਾਂ, ਜੋ ਕਲਾਕਾਰ ਲਈ ਮਾਸਟਰ ਕਲਾਸ ਵਾਂਗ ਹੈ। ਇਹ ਤਿਆਰੀ ਦੇ ਲਈ ਬਿਹਤਰ ਮੰਚ ਸੀ। ਮੈਂ ਪੂਰੀ ਤਰ੍ਹਾਂ ਕੋਰਾ ਸੀ, ਮਜੀਦੀ ਸਰ ਚਾਹੁੰਦੇ ਸਨ ਕਿ ਮੈਨੂੰ ਕਰੈਕਟਰ ਦੇ ਰੂਪ ਵਿੱਚ ਢਾਲ ਸਕਣ।
* ਅਵਾਰਡ ਵਿਨਿੰਗ ਈਰਾਨੀ ਫਿਲਮਕਾਰ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
– ਮੈਨੂੰ ਖੁਦ ਨੂੰ ਇੱਕ ਸਾਫ-ਸੁਥਰੀ ਸਲੇਟ ਦੀ ਤਰ੍ਹਾਂ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ। ਤੁਹਾਡੇ ‘ਤੇ ਨਿਰਭਰ ਹੁੰਦਾ ਹੈ ਕਿ ਤੁਸੀਂ ਕਿੰਨਾ ਸਿੱਖਦੇ ਹੋ, ਜਦ ਸਾਹਮਣੇ ਵਾਲੇ ਦੇ ਕੋਲ ਦੇਣ ਦੇ ਲਈ ਬਹੁਤ ਕੁਝ ਹੈ। ਜੋ ਸਮਝ ਸਕੇ ਅਤੇ ਖੁਦ ਵਿੱਚ ਉਨ੍ਹਾਂ ਦੀਆਂ ਗੱਲਾਂ ਨੂੰ ਸੋਖ ਲਵੇ, ਉਸ ਲਈ ਤਾਂ ਉਨ੍ਹਾਂ ਦੇ ਕੋਲ ਖਜ਼ਾਨਾ ਹੈ। ਮਜੀਦੀ ਸਰ ਨੂੰ ਲਾਈਵ ਲੋਕੇਸ਼ਨਾਂ ‘ਤੇ ਸ਼ੂਟ ਕਰਨਾ ਪਸੰਦ ਹੈ। ਮੈਨੂੰ ਗੋਰੀਲਾ ਸ਼ੂਟ ਯਾਦ ਆਉਂਦਾ ਹੈ, ਉਥੇ ਜਦ ਅਸੀਂ ਵਰਸੋਵਾ ਵਿਲੇਜ ਦੀ ਫਿਸ਼ ਮਾਰਕੀਟ ਵਿੱਚ ਸ਼ੂਟਿੰਗ ਕਰ ਰਹੇ ਸੀ, ਉਨ੍ਹਾਂ ਨੇ ਮੈਨੂੰ ਭੀੜ ਦੇ ਵਿੱਚ ਦੌੜਾ ਦਿੱਤਾ ਸੀ। ਇਹ ਹੈਰਾਨੀ ਭਰਿਆ ਅਨੁਭਵ ਸੀ।
* ਤੁਹਾਡੇ ਭਰਾ ਸ਼ਾਹਿਦ ਤੁਹਾਡੇ ਡੈਬਿਊ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ। ਤੁਹਾਡੇ ਦੋਵਾਂ ਵਿੱਚ ਕਿੰਨਾ ਤਾਲਮੇਲ ਹੈ? ਉਨ੍ਹਾਂ ਨੇ ਤੁਹਾਨੂੰ ਕਿਸ ਤਰ੍ਹਾਂ ਤਿਆਰ ਕੀਤਾ?
– ਸ਼ਾਹਿਦ ਇੱਕ ਕਮਾਲ ਦੇ ਐਕਟਰ ਹਨ। ਉਨ੍ਹਾਂ ਦੀ ਫਿਲਮ ‘ਹੈਦਰ’ ਮੇਰੀ ਮਨਪਸੰਦ ਹੈ ਜਿਸ ਵਿੱਚ ਉਹ ਬਿਹਤਰੀਨ ਲੱਗੇ ਹਨ। ਮੈਂ ਉਨ੍ਹਾਂ ਦੀ ਫਲਕੀ-ਫੁਲਕੀ ਸਵੀਟ ਫਿਲਮ ‘ਇਸ਼ਕ ਵਿਸ਼ਕ’ ਇੰਜੁਆਏ ਕੀਤੀ ਸੀ। ਉਨ੍ਹਾਂ ਨੇ ਚੰਗਾ ਐਕਟਰ ਬਣਨ ਵਿੱਚ ਹੀ ਨਹੀਂ, ਇੱਕ ਬਿਹਤਰ ਇਨਸਾਨ ਬਣਨ ਵਿੱਚ ਵੀ ਮੇਰੀ ਕਾਫੀ ਮਦਦ ਕੀਤੀ ਹੈ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿਖਿਆ ਹੈ। ਉਨ੍ਹਾਂ ਦਾ ਤਜਰਬਾ, ਹੁਣ ਤੱਕ ਦੀ ਯਾਤਰਾ ਦੇ ਉਤਾਰ-ਚੜ੍ਹਾਅ ਆਦਿ। ਸਾਡੇ ਦੋਵਾਂ ਵਿੱਚ ਇੱਕੋ ਜਿਹਾ ਜਨੂਨ ਹੈ, ਉਹ ਮੇਰੇ ਨਾਲ ਫਿਲਮਾਂ ਅਤੇ ਫਿਲਮਮੇਕਿੰਗ ਬਾਰੇ ਚਰਚਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਮੈਨੂੰ ਆਪਣੀਆਂ ਫਿਲਮਾਂ ਦੇ ਸੈੱਟ ‘ਤੇ ਆਉਣ ਅਤੇ ਉਨ੍ਹਾਂ ਨੂੰ ਪ੍ਰਫਾਰਮ ਕਰਦੇ ਦੇਖਣ ਦੀ ਇਜਾਜ਼ਤ ਵੀ ਦਿੱਤੀ ਹੈ। ਮੈਂ ਉਨ੍ਹਾਂ ਨਾਲ ਕਈ ਇਵੈਂਟਸ ਵਿੱਚ ਗਿਆ ਹਾਂ ਤੇ ਇਹ ਮੇਰੇ ਲਈ ਬਹੁਤ ਲਰਨਿੰਗ ਐਕਸਪੀਰੀਅੰਸ ਸਾਬਿਤ ਹੋਇਆ ਹੈ। ਉਹ ‘ਬਿਓਂਡ ਦਿ ਕਲਾਊਡਸ’ ਦੇ ਸੈੱਟ ‘ਤੇ ਪਹਿਲੇ ਦਿਨ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ੂਟਿੰਗ ਨਹੀਂ ਦੇਖੀ। ਉਹ ਬੱਸ ਉਥੇ ਮਹੂਰਤ ਲਈ ਪਹੁੰਚੇ ਸਨ। ਅਸੀਂ ਪੂਜਾ ਕੀਤੀ ਤੇ ਇਸ ਦੇ ਬਾਅਦ ਮਜੀਦੀ ਸਰ ਨੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਫਿਲਮ ਦੇ ਬਾਰੇ ਦੱਸਿਆ। ਇਸ ਦੇ ਬਾਅਦ ਮੇਰੇ ਮਾਤਾ-ਪਿਤਾ ਅਤੇ ਸ਼ਾਹਿਦ ਚਲੇ ਗਏ। ਸਾਊਥ ਮੁੰਬਈ ਵਿੱਚ ਸੈਸ਼ੂਨ ਡਾਕ ‘ਤੇ ਸ਼ੂਟਿੰਗ ਦੇ ਸੈੱਟ ‘ਤੇ ਮਾਂ ਦੋ ਵਾਰ ਆਈ ਸੀ। ਸ਼ਾਹਿਦ ਅਜੇ ਤੱਕ ਮੇਰੀ ਦੂਸਰੀ ਫਿਲਮ ‘ਧੜਕ’ ਦੇ ਸੈੱਟ ‘ਤੇ ਨਹੀਂ ਆਏ ਹਨ।
* ਮੀਰਾ ਅਤੇ ਮੀਸ਼ਾ ਦੇ ਨਾਲ ਤੁਹਾਡਾ ਕਿਹੋ ਜਿਹਾ ਬਾਂਡ ਹੈ?
– ਮੀਰਾ ਅਤੇ ਮੇਰੇ ਵਿੱਚ ਇੱਕ ਦੋਸਤਾਨਾ ਸਮੀਕਰਣ ਹੈ ਕਿਉਂਕਿ ਅਸੀਂ ਲਗਭਗ ਇੱਕ ਉਮਰ ਦੇ ਹਾਂ। ਅਸੀਂ ਉਨ੍ਹਾਂ ਚੀਜ਼ਾਂ ਦੇ ਬਾਰੇ ਚਰਚਾ ਕਰਦੇ ਰਹਿੰਦੇ ਹਾਂ, ਜਿਨ੍ਹਾਂ ਤੋਂ ਰਿਲੇਟ ਕਰ ਸਕਦੇ ਹਾਂ। ਸ਼ਾਹਿਦ ਪਿਤਾ ਵਾਂਗ ਹਨ, ਪਰ ਮੀਰਾ ਚੰਗੀ ਦੋਸਤ ਬਣ ਗਈ ਹੈ। ਮੈਂ ਆਪਣੀ ਭਤੀਜੀ ਮੀਸ਼ਾ ਨੂੰ ਪਿਆਰ ਨਾ ਮੰਚਕਿਨ ਬੁਲਾਉਂਦਾ ਹਾਂ। ਮੈਨੂੰ ਉਸ ਦੇ ਨਾਲ ਵਕਤ ਬਿਤਾਉਣ ਦਾ ਮੌਕਾ ਨਹੀਂ ਮਿਲਦਾ ਤੇ ਮੈਂ ਇਸ ਸਥਿਤੀ ਨੂੰ ਬਦਲਣਾ ਚਾਹੁੰਦਾ ਹਾਂ। ਮੀਸ਼ਾ ਦੀ ਪ੍ਰਸਨੈਲਿਟੀ ਬਹੁਤ ਸਟਰਾਂਗ ਹੈ। ਉਸ ਦੇ ਕੋਲ ਇਕਦਮ ਮੇਰੀ ਤਰ੍ਹਾਂ ਫਿਜੀਕਲ ਐਨਰਜੀ ਹੈ, ਮੇਰੇ ਵਾਂਗ ਕਰਲੀ ਵਾਲ ਹਨ। ਉਹ ‘ਮੈਨੂੰ ਆਛੂ’ ਬੁਲਾਉਂਦੀ ਹੈ, ਇਸ ਦਾ ਕਾਰਨ ਇਹ ਹੈ ਕਿ ਜਦ ਉਹ ਅੱਠ ਮਹੀਨੇ ਦੀ ਸੀ, ਤਦ ਇੱਕ ਵਾਰ ਮੈਨੂੰ ਛਿੱਕ ਆ ਗਈ। ਇਸ ‘ਤੇ ਉਹ ਖੂਬ ਹੱਸੀ ਸੀ ਅਤੇ ਤਦ ਤੋਂ ਮੈਨੂੰ ‘ਆਛੂ’ ਕਹਿਣ ਲੱਗੀ।
* ਤੁਹਾਡੀ ਫਿਲਮ ‘ਧੜਕ’ ਮਰਾਠੀ ਬਲਾਕਬਾਸਟਰ ‘ਸੈਰਾਟ’ ਦਾ ਰੀਮੇਕ ਹੈ। ਕੀ ਤੁਸੀਂ ਉਹ ਫਿਲਮ ਦੇਖੀ ਹੈ?
– ਹਾਂ, ਮੈਂ ‘ਸੈਰਾਟ’ ਸਬਟਾਈਟਲਸ ਦੇ ਨਾਲ ਦੇਖੀ ਸੀ। ‘ਝਿੰਗਾਟ’ ਦੇ ਰਿਕ੍ਰਿਏਟ ਵਰਜਨ ‘ਤੇ ਡਾਂਸ ਕਰਨਾ ਮਜ਼ੇਦਾਰ ਰਿਹਾ।
* ਚਰਚਾ ਹੈ ਕਿ ਤੁਸੀਂ ਫਿਲਮ ‘ਧੜਕ’ ਦੀ ਕੋ-ਸਟਾਰ ਜਾਹਨਵੀ ਨੂੰ ਡੇਟ ਕਰ ਰਹੇ ਹੋ?
– ਇਹ ਸਭ ਓਛੀਆਂ ਗੱਲਾਂ ਹਨ। ਮੈਂ ਇਨ੍ਹਾਂ ਅਫਵਾਹਾਂ ‘ਤੇ ਧਿਆਨ ਨਹੀਂ ਦਿੰਦਾ ਅਤੇ ਇਨ੍ਹਾਂ ਤੋਂ ਦੂਰ ਰਹਿੰਦਾ ਹਾਂ।