ਸ਼ਾਹਿਦ ਦੀ ‘ਬੱਤੀ ਗੁੱਲ’ ਵਾਣੀ ਕਪੂਰ ਕਰੇਗੀ


ਅਦਾਕਾਰਾ ਵਾਣੀ ਕਪੂਰ ਪਰਦੇ ‘ਤੇ ਸ਼ਾਹਿਦ ਕਪੂਰ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ‘ਟਾਇਲਟ: ਏਕ ਪ੍ਰੇਮ ਕਥਾ’ ਵਰਗੀ ਸਫਲ ਫਿਲਮ ਨਿਰਦੇਸ਼ਿਤ ਕਰ ਚੁੱਕੇ ਨਾਰਾਇਣ ਸਿੰਘ ਸ਼ਾਹਿਦ ਕਪੂਰ ਨਾਲ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਨਾਂਅ ਦੀ ਫਿਲਮ ਬਣਾ ਰਹੇ ਹਨ। ਇਸ ਫਿਲਮ ਵਿੱਚ ਸ਼ਾਹਿਦ ਨਾਲ ਇਲਿਆਨਾ ਡਿਕਰੂਜ਼ ਦੀ ਚੋਣ ਕੀਤੀ ਗਈ ਸੀ, ਪਰ ਗੱਲ ਨਹੀਂ ਬਣੀ।
ਚਰਚਾ ਹੈ ਕਿ ਇਸ ਫਿਲਮ ਲਈ ਵਾਣੀ ਕਪੂਰ ਨੂੰ ਹੀਰੋਇਨ ਦੇ ਰੂਪ ਵਿੱਚ ਸਾਈਨ ਕੀਤਾ ਗਿਆ ਹੈ। ‘ਸ਼ੁੱਧ ਦੇਸੀ ਰੋਮਾਂਸ’ ਤੋਂ ਬਾਅਦ ਰਣਵੀਰ ਨਾਲ ‘ਬੇਫਿਕਰੇ’ ਵਿੱਚ ਕੰਮ ਕਰ ਕੇ ਵਾਣੀ ਖੂਬ ਚਰਚਾ ਵਿੱਚ ਰਹੀ ਸੀ। ਵਾਣੀ ਦੀ ਸ਼ਾਹਿਦ ਨਾਲ ਇਹ ਪਹਿਲੀ ਫਿਲਮ ਹੋਵੇਗੀ। ਅਗਲੇ ਸਾਲ ਪ੍ਰਦਰਸ਼ਿਤ ਹੋਣ ਵਾਲੀ ਸ਼ਾਹਿਦ ਦੀ ਇਹ ਫਿਲਮ ਬਿਜਲੀ ਗਾਹਕਾਂ ਨਾਲ ਜੁੜੇ ਮੁੱਦੇ ਦੀ ਕਹਾਣੀ ਹੈ। ਫਿਲਮ ਵਿੱਚ ਸ਼ਾਹਿਦ ਵਕੀਲ ਦੀ ਭੂਮਿਕਾ ਵਿੱਚ ਹਨ।