ਸ਼ਾਹਿਦ ਕਪੂਰ ਨੂੰ ਰਿਪਲੇਸ ਕਰ ਸਕਦੇ ਹਨ ਅਭਿਸ਼ੇਕ ਬੱਚਨ


ਇੰਡਸਟਰੀ ਵਿੱਚ ਚਰਚਾ ਹੈ ਕਿ ਇਮਤਿਆਜ਼ ਅਲੀ ਦੀ ਸ਼ਾਹਿਦ ਦੇ ਨਾਲ ਵਾਲੀ ਫਿਲਮ ਜਾਂ ਬੰਦ ਹੋ ਸਕਦੀ ਹੈ ਜਾਂ ਇਸ ਨੂੰ ਕਿਸੇ ਹੋਰ ਐਕਟਰ ਦੇ ਨਾਲ ਬਣਾਇਆ ਜਾ ਸਕਦਾ ਹੈ। ਇਮਤਿਆਜ਼ ਅਲੀ ਨੇ 2007 ਵਿੱਚ ਸ਼ਾਹਿਦ ਕਪੂਰ ਨਾਲ ਰੋਮਾਂਟਿਕ ਡਰਾਮਾ ‘ਜਬ ਵੀ ਮੇਟ’ ਬਣਾਈ ਸੀ। ਉਹ ਜਲਦੀ ਹੀ ਸ਼ਾਹਿਦ ਦੇ ਨਾਲ ਫਿਰ ਕੰਮ ਕਰਨ ਜਾ ਰਹੇ ਹਨ। ਇੰਡਸਟਰੀ ਵਿੱਚ ਇਹ ਵੀ ਚਰਚਾ ਹੈ ਕਿ ਇਮਤਿਆਜ਼ ਇਸ ਫਿਲਮ ਵਿੱਚ ਅਭਿਸ਼ੇਕ ਨੂੰ ਲੈ ਸਕਦੇ ਹਨ। ਫਿਲਮ ਨਾਲ ਜੁੜੇ ਇੱਕ ਸੂਤਰ ਦੀ ਮੰਨੀਏ ਤਾਂ ਅਜਿਹੀਆਂ ਸੰਭਾਵਨਾਵਾਂ ਹਨ ਕਿ ਇਹ ਫਿਲਮ ਬੰਦ ਹੋ ਸਕਦੀ ਹੈ ਜਾਂ ਇਸ ਨੂੰ ਕਿਸੇ ਹੋਰ ਐਕਟਰ ਨਾਲ ਬਣਾਇਆ ਜਾ ਸਕਦਾ ਹੈ। ਇਸ ਦੇ ਪਿੱਛੇ ਦਾ ਕੇਸ ਦੱਸਿਆ ਜਾ ਰਿਹਾ ਹੈ ਕਿ ਉਹ ਇਹ ਕਿ ਫਿਲਮ ਦੇ ਲਈ ਇਮਤਿਆਜ਼ ਨੂੰ ਪ੍ਰੋਡਿਊਸਰ ਨਹੀਂ ਮਿਲ ਰਹੇ। ਅਜਿਹੇ ਵਿੱਚ ਸਕ੍ਰਿਪਟ ਵਿੱਚ ਕੁਝ ਤਬੀਦੀਲੀ ਕੀਤੀ ਜਾ ਸਕਦੀ ਹੈ, ਜਿਸ ਦੇ ਕਾਰਨ ਇਸ ਪ੍ਰੋਜੈਕਟ ਵਿੱਚ ਕਿਸੇ ਹੋਰ ਐਕਟਰ ਦੀ ਵੀ ਐਂਟਰੀ ਹੋ ਸਕਦੀ ਹੈ। ਚਰਚਾ ਹੈ ਕਿ ਫਿਲਮ ਵਿੱਚ ਸ਼ਾਹਿਦ ਦੀ ਜਗ੍ਹਾ ਅਭਿਸ਼ੇਕ ਨੂੰ ਲਿਆ ਜਾ ਸਕਦਾ ਹੈ। ਇਮਤਿਆਜ਼ ਇੱਕ ਫਿਲਮ ਦੇ ਲਈ ਅਭਿਸ਼ੇਕ ਨਾਲ ਗੱਲ ਵੀ ਕਰ ਰਹੇ ਹਨ। ਹੁਣ ਇਹ ਕੋਈ ਦੂਸਰੀ ਫਿਲਮ ਹੈ ਜਾਂ ਇਹੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।