ਸ਼ਾਹਿਦ ਕਪੂਰ ਦਾ ਕਰੀਅਰ ਡਗਮਗਾਇਆ

shahid-kapoor-480
ਸ਼ਾਹਿਦ ਕਪੂਰ ਦੀ ਫਿਲਮੋਗਰਾਫੀ ਵਿੱਚ ਫਲਾਪ ਫਿਲਮਾਂ ਦੀ ਗਿਣਤੀ ਜ਼ਿਆਦਾ ਹੈ ਤੇ ਸਮੀਖਿਅਕਾਂ ਦੀ ਤੁਲਨਾ ਵਿੱਚ ਫਿਲਮਾਂ ਦੀ ਗਿਣਤੀ ਘੱਟ ਹੈ। ਸਾਬਕਾ ਗਰਲ ਫਰੈਂਡ ਕਰੀਨਾ ਕਪੂਰ ਦੇ ਨਾਲ ‘ਜਬ ਵੀ ਮੈੱਟ’ ਅਤੇ ਪ੍ਰਭੂਦੇਵਾ ਦੇ ਨਿਰਦੇਸ਼ਨ ਵਿੱਚ ‘ਆਰ ਰਾਜਕੁਮਾਰ’ ਹੀ ਸ਼ਾਹਿਦ ਕਪੂਰ ਦੇ ਕਰੀਅਰ ਦੀਆਂ ਦੋ ਵੱਡੀਆਂ ਹਿੱਟ ਫਿਲਮਾਂ ਹਨ। ਹੁਣੇ ਰਿਲੀਜ਼ ਹੋਈ ‘ਰੰਗੂਨ’ ਵਿੱਚ ਸਾਰਾ ਕ੍ਰੈਡਿਟ ਕੰਗਨਾ ਰਣੌਤ ਦੇ ਖਾਤੇ ਵਿੱਚ ਗਿਆ। ਬਾਕੀ ਦੀ ਲਾਈਮ ਲਾਈਟ ਨਵਾਬ ਸੈਫ ਅਲੀ ਖਾਨ ਲੈ ਗਏ। ਇਸ ਸਮੇਂ ਸ਼ਾਹਿਦ ਦੇ ਕੋਲ ਪੁਖਤਾ ਫਿਲਮ ਦੇ ਤੌਰ ‘ਤੇ ਸਿਰਫ ‘ਪਦਮਾਵਤੀ’ ਹੈ। ਇਹ ਫਿਲਮ ਵੀ ਕਰਣੀ ਸੈਨਾ ਦੇ ਵਿਰੋਧ ਦੇ ਕਾਰਨ ਹੌਲੀ-ਹੌਲੀ ਅੱਗੇ ਵਧ ਰਹੀ ਹੈ। ਕਪੂਰ ਦੇ ਨਜ਼ਦੀਕੀ ਲੋਕਾਂ ਦੀ ਮੰਨੀਏ ਤਾਂ ਅਸਫਲਤਾ ਦੀ ਪ੍ਰੇਸ਼ਾਨੀ ਸਾਫ ਤੌਰ ‘ਤੇ ਉਸ ਦੇ ਚਿਹਰੇ ਅਤੇ ਸੁਭਾਅ ਵਿੱਚ ਦਿਖਾਈ ਦੇਣ ਲੱਗੀ ਹੈ।
ਪਿਛਲੇ ਦਿਨੀਂ ਸ਼ਾਹਿਦ ਨੇ ਜਿੰਨੇ ਇੰਟਰਵਿਊ ਦਿੱਤੇ ਉਨ੍ਹਾਂ ਵਿੱਚ ਵੀਡੀਓ ਇੰਟਰਵਿਊ ਲੈਣ ਆਏ ਪੱਤਰਕਾਰਾਂ ਦੇ ਸਾਹਮਣੇ ਸ਼ਾਹਿਦ ਦੀ ਪੀ ਆਰ ਟੀਮ ਨੇ ਸ਼ਰਤ ਰੱਖ ਦਿੱਤੀ ਕੀ ਪਹਿਲਾਂ ਸਵਾਲਾਂ ਦੀ ਲਿਸਟ ਦਿਖਾਉਣ। ਸਿਰਫ ਤਾਰੀਫਾਂ ਵਾਲੇ ਸਵਾਲ ਲਿਆਉਣ ਵਾਲਿਆਂ ਨੂੰ ਇੰਟਰਵਿਊ ਦਿੱਤੀ ਗਈ। ਇਹੋ ਨਹੀਂ ਅਖਬਾਰ ਦੇ ਲਈ ਇੰਟਰਵਿਊ ਕਰਨ ਵਾਲੇ ਪੱਤਰਕਾਰਾਂ ਨਾਲ ਸ਼ਾਹਿਦ ਬਦਮਿਜਾਜੀ ਨਾਲ ਪੇਸ਼ ਆਏ। ਜਦ ਅੰਦਾਜ਼ਾ ਹੋਇਆ ਕਿ ਰਿਕਾਰਡਰ ਵਿੱਚ ਸਾਰੀਆਂ ਗੱਲਾਂ ਆ ਗਈਆਂ ਹਨ ਤਾਂ ਮਾਮਲਾ ਸੰਭਾਲਣ ਲੱਗੇ। ਇਹੋ ਨਹੀਂ ਸ਼ਾਹਿਦ ਨੇ ਆਪਣੇ ਬਿਜ਼ਨਸ ਮੈਨੇਜਰ ਨੂੰ ਇਹ ਕਹਿ ਕੇ ਝਗੜਾ ਕਰ ਲਿਆ ਕਿ ਉਹ ਉਨ੍ਹਾਂ ਲਈ ਵੱਡੇ ਪ੍ਰੋਜੈਕਟ ਨਹੀਂ ਲਿਆ ਪਾ ਰਹੇ। ਗੌਰਤਲਬ ਹੈ ਕਿ ਹਾਲ ਹੀ ਵਿੱਚ ਸ਼ਾਹਿਦ ਨੇ ਆਪਣੀ ਪੀ ਆਰ ਟੀ ਬਦਲੀ ਹੈ ਅਤੇ ਨਵੀਂ ਟੀਮ ਨਾਲ ਵੀ ਉਹ ਆਏ ਦਿਨ ਨਾਰਾਜ਼ ਹੁੰਦੇ ਹਨ।