ਸ਼ਾਹਰੁਖ-ਸਲਮਾਨ ਖਾਨ ਦੇ ਵਿਚਕਾਰ ਕੈਟਰੀਨਾ ਨਹੀਂ ਆਏਗੀ


ਸ਼ਾਹਰੁਖ ਦੀ ਆਉਣ ਵਾਲੀ ਫਿਲਮ ‘ਜੀਰੋ’ ਕਈ ਕਾਰਨਾਂ ਤੋਂ ਖਾਸ ਹੈ। ਇੱਕ ਇਸ ਫਿਲਮ ਵਿੱਚ ਸ਼ਾਹਰੁਖ ਬੌਣੇ ਦਾ ਕਿਰਦਾਰ ਨਿਭਾਅ ਰਹੇ ਹਨ, ਦੂਸਰਾ ਆਨੰਦ ਐੱਲ ਰਾਏ ਨਾਲ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੈ ਅਤੇ ਤੀਸਰੀ ਖਾਸ ਗੱਲ ਇਹ ਹੈ ਕਿ ਉਹ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੇ ਨਾਲ ਇੱਕੋ ਫਿਲਮ ਵਿੱਚ ਦੂਸਰੀ ਵਾਰ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਤਿੰਨਾਂ ਨੇ ‘ਜਬ ਤਕ ਹੈ ਜਾਨ’ ਵਿੱਚ ਇਕੱਠੇ ਕੰਮ ਕੀਤਾ ਸੀ।
ਇਸ ਫਿਲਮ ਵਿੱਚ ਸਲਮਾਨ ਖਾਨ ‘ਤੇ ਇੱਕ ਗਾਣਾ ਫਿਲਮਾਇਆ ਗਿਆ ਹੈ, ਜਿਸ ਦੀ ਸ਼ੂਟਿੰਗ ਪਿਛਲੇ ਸਾਲ ਚਾਰ ਦਿਨ ਵਿੱਚ ਮੁੰਬਈ ਵਿੱਚ ਹੋਈ ਸੀ। ਫਿਲਮ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ, ਜਦ ਤੋਂ ਇਸ ਡਾਂਸ ਨੰਬਰ ਦੀ ਸ਼ੂਟਿੰਗ ਕੀਤੀ ਗਈ ਹੈ, ਤਦ ਤੋਂ ਇਹੀ ਸੁਣਨ ਨੂੰ ਆ ਰਿਹਾ ਹੈ ਕਿ ਇਸ ਗਾਣੇ ਵਿੱਚ ਸ਼ਾਹਰੁਖ ਅਤੇ ਸਲਮਾਨ ਦੇ ਨਾਲ ਕੈਟਰੀਨਾ ਵੀ ਹੋਵੇਗੀ। ਇਹ ਸੱਚ ਨਹੀਂ ਹੈ। ਇਸ ਗਾਣੇ ਨੂੰ ਸਿਰਫ ਸ਼ਾਹਰੁਖ ਅਤੇ ਸਲਮਾਨ ‘ਤੇ ਫਿਲਮਾਇਆ ਗਿਆ ਹੈ, ਦੋਵਾਂ ਦੇ ਵਿੱਚ ਕੈਟਰੀਨਾ ਕਿਤੇ ਨਜ਼ਰ ਨਹੀਂ ਆਏਗੀ। ਇਸ ਫਿਲਮ ਵਿੱਚ ਸ਼ਾਹਰੁਖ, ਕੈਟਰੀਨਾ ਦੇ ਫੈਨ ਦਾ ਕਿਰਦਾਰ ਨਿਭਾ ਰਹੇ ਹਨ, ਉਥੇ ਸਲਮਾਨ ਕੈਟਰੀਨਾ ਦੇ ਕੋ-ਸਟਾਰ ਹਨ। ਇਸ ਪੂਰੇ ਸੀਕਵੈਂਸ ਨੂੰ ਕੁਝ ਇਸ ਤਰ੍ਹਾਂ ਨਾਲ ਕੋਰੀਓਗਰਾਫ ਕੀਤਾ ਗਿਆ ਹੈ, ਜਿਸ ਵਿੱਚ ਸਲਮਾਨ ਅਤੇ ਸ਼ਾਹਰੁਖ ਇੱਕ-ਦੂਸਰੇ ਦੇ ਅਗੇਂਸਟ ਨਜ਼ਰ ਆ ਰਹੇ ਹਨ।
‘ਜੀਰੋ’ ਵਿੱਚ ਵੀ ਐੱਫ ਐਕਸ ਦਾ ਕਾਫੀ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਤਕਨੀਕ ਦੇ ਜ਼ਰੀਏ ਸ਼ਾਹਰੁਖ ਨੂੰ ਕਦ ਵਿੱਚ ਛੋਟਾ ਦਿਖਾਇਆ ਜਾਏਗਾ। ਸੂਤਰਾਂ ਦੀ ਮੰਨੀਏ ਤਾਂ ਪੂਰੀ ਫਿਲਮ ਵਿੱਚ ਸ਼ਾਹਰੁਖ ਦੇ ਕਿਰਦਾਰ ਨੂੰ ਇੱਕ ਹੀ ਹਾਈਟ ਵਿੱਚ ਦਿਖਾਇਆ ਜਾਏਗਾ। ਉਨ੍ਹਾਂ ਨੂੰ ਛੋਟਾ ਦਿਖਾਉਣ ਲਈ ਟੀਮ ਨੇ ਉਨ੍ਹਾਂ ਦੇ ਕਈ ਸ਼ਾਟਸ ਅਲੱਗ ਅਲੱਗ ਐਂਗਲ ਤੋਂ ਸ਼ੂਟ ਕੀਤੇ ਹਨ। ਇਸ ਦੇ ਇਲਾਵਾ ਸੈੱਟ ‘ਤੇ ਸੁਰਾਖ ਕੀਤੇ ਗਏ ਹਨ, ਜਿਸ ਵਿੱਚ ਸ਼ਾਹਰੁਖ ਆਪਣੇ ਸੀਨ ਫਿਲਮਾਉਣ ਦੇ ਦੌਰਾਨ ਫਿੱਟ ਹੋ ਸਕਣ। ਇਹ ਫਿਲਮ ਇਸ ਸਾਲ 21 ਦਸੰਬਰ ਨੂੰ ਰਿਲੀਜ਼ ਹੋਵੇਗੀ।