ਸ਼ਾਰਟ ਫਿਲਮ ‘ਦਿ ਲਾਈਫ ਇਨ ਟੇਲਿੰਗ’ ਵਿੱਚ ਆਏਗੀ ਰਿਚਾ ਚੱਢਾ


ਹਾਲ ਹੀ ਵਿੱਚ ਦੋ ਸਾਲ ਦੇ ਲੰਬੇ ਗੈਪ ਦੇ ਬਾਅਦ ਰਿਚਾ ਚੱਢਾ ਨੇ ਥਿਏਟਰ ਵਿੱਚ ਵਾਪਸੀ ਕੀਤੀ ਹੈ। ਇਸ ਪਲੇਅ ਦਾ ਨਾਮ ਹੈ ‘ਦਿ ਲਾਈਫ ਇਨ ਟੇਲਿੰਗ’ ਜੋ ਕਿ ਇੱਕ ਘੰਟੇ 10 ਮਿੰਟ ਦਾ ਹੈ। ਮੁੰਬਈ ਦੇ ਰਾਇਲ ਆਪੇਰਾ ਹਾਊਸ ਵਿੱਚ ਇਸ ਪਲੇਅ ਦੀ ਮੰਚਿਤ ਕੀਤਾ ਗਿਆ, ਜਿੱਥੇ ਦਰਸ਼ਕਾਂ ਦੀ ਭੀੜ ਇਕੱਠੀ ਸੀ। ਪਲੇਅ ਦੇ ਨਾਲ ਨਾਲ ਰਿਚਾ ਅਤੇ ਦੂਸਰੇ ਕਲਾਕਾਰਾਂ ਦੀ ਵੀ ਖੂਬ ਤਾਰੀਫ ਕੀਤੀ ਗਈ।
ਹੁਣ ਇਸ ਪਲੇਅ ‘ਤੇ ਆਧਾਰਤ ਇੱਕ ਸ਼ਾਰਟ ਫਿਲਮ ਬਣਾਈ ਜਾਏਗੀ। ਪਲੇਅ ਦੀ ਤਰਜ਼ ਉਤੇ ਫਿਲਮ ਦਾ ਨਾਮ ‘ਦਿ ਲਾਈਫ ਇਨ ਟੇਲਿੰਗ’ ਹੀ ਹੋਵੇਗਾ। ਇਸ ਸ਼ਾਰਟ ਫਿਲਮ ਵਿੱਚ ਵਿਨੈ ਪਾਠਕ ਲੀਡ ਰੋਲ ਵਿੱਚ ਹੋਣਗੇ। ਚਰਚਾ ਹੈ ਕਿ ਇਸ ਦੇ ਇਲਾਵਾ ਰਿਚਾ ਇੱਕ ਕਾਮੇਡੀ ਡਰਾਮਾ ਫਿਲਮ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿੱਚ ਉਸ ਦੇ ਆਪੋਜ਼ਿਟ ਅਲੀ ਫਜ਼ਲ ਹੋਣਗੇ। ਦੋਵਾਂ ਦੀ ਪਿਛਲੀ ਰਿਲੀਜ਼ ਫਿਲਮ ‘ਫੁਕਰੇ ਰਿਟਰਨਸ’ ਸੀ।