ਸ਼ਾਰਜਾਹ ਵਿੱਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਪੰਜਾਬ ਸਰਕਾਰ ਨੇ ਖਰਚ ਦੇਣਾ ਮੰਨਿਆ

sushma and amrinder singh
* ਸੁਸ਼ਮਾ ਦੀ ਮੰਗ ਉੱਤੇ ਅਮਰਿੰਦਰ ਵੱਲੋਂ ਕਾਰਵਾਈ
ਚੰਡੀਗੜ੍ਹ, 2 ਜੁਲਾਈ (ਪੋਸਟ ਬਿਊਰੋ)- ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਇੱਕ ਪੱਤਰ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਰਜਾਹ ਬੰਦਰਗਾਹ ਉੱਤੇ ਰੁਕੇ ਹੋਏ ਸਮੁੰਦਰੀ ਜਹਾਜ਼ ਤੋਂ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਮਨੁੱਖੀ ਆਧਾਰ ‘ਤੇ ਖਰਚ ਦੇ ਲਈ ਖਰਚਾ ਦੇਣ ਵਾਸਤੇ ਮੁੱਖ ਮੰਤਰੀ ਰਾਹਤ ਫੰਡ ਤੋਂ 356700 ਰੁਪਏ ਮਨਜ਼ੂਰ ਕੀਤੇ ਹਨ। ਇਹ ਰਾਸ਼ੀ ਵਿਕਰਮ ਸਿੰਘ ਦੀ ਪੈਂਡਿੰਗ ਤਨਖਾਹ ਦੇ ਬਦਲੇ ਜਾਰੀ ਕੀਤੀ ਗਈ ਹੈ ਜਿਸ ਨੇ ਪੰਜ ਹੋਰ ਭਾਰਤੀਆਂ ਨਾਲ ਸਮੁੰਦਰੀ ਜਹਾਜ਼ ਛੱਡਣ ਤੋਂ ਨਾਂਹ ਕਰ ਦਿੱਤੀ ਹੈ, ਕਿਉਕਿ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਦੁਬਈ ਵਿੱਚ ਭਾਰਤੀ ਅੰਬੈਸੀ ਨੂੰ ਇਸ ਦੀ ਜਾਚ ਕਰਨ ਲਈ ਕਿਹਾ ਗਿਆ ਸੀ ਅਤੇ ਉਸ ਨੇ ਵਿਦੇਸ਼ ਮੰਤਰਾਲੇ ਨੂੰ ਦੱਸਿਆ ਕਿ ਪਾਕਿਸਤਾਨ ਦੀ ਮੈਸਰਜ਼ ਅਲਕੋ ਸ਼ਿਪਿੰਗ ਸ਼ਾਰਜਾਹ ਦੀ ਮਾਲਕੀ ਵਾਲੇ ‘ਸ਼ਾਰਜਾਹ ਮੂਨ’ ਸ਼ਿਪ ਵਿੱਚ ਵਿਕਰਮ ਸਿੰਘ ਅਤੇ ਹੋਰ ਫਸੇ ਹੋਏ ਹਨ। ਅੰਬੈਸੀ ਰਿਪੋਰਟ ਮੁਤਾਬਕ ਇਨ੍ਹਾਂ ਲੋਕਾਂ ਨੂੰ ਛੇ ਤੋਂ ਬਾਰਾਂ ਮਹੀਨੇ ਦੀ ਤਨਖਾਹ ਨਹੀਂ ਮਿਲੀ ਅਤੇ ਜਹਾਜ਼ ਦਾ ਮਾਲਕ ਇਸ ਬਾਰੇ ਸਹਿਯੋਗ ਕਰਨ ਤੋਂ ਇਨਕਾਰੀ ਹੈ। ਦੂਤਘਰ ਨੇ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਤਾਂ ਪੰਜਾਬ ਸਰਕਾਰ ਵੱਲੋਂ ਵਿਕਰਮ ਸਿੰਘ ਦੀ ਪੈਂਡਿੰਗ ਤਨਖਾਹ ਦੇ ਬਦਲੇ ਸੁਸ਼ਮਾ ਸਵਰਾਜ ਨੇ ਵਿਕਰਮ ਸਿੰਘ ਦੀ ਜਲਦੀ ਵਤਨ ਵਾਪਸੀ ਦਾ ਭਰੋਸਾ ਦਿਵਾਇਆ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਤੁਰੰਤ ਕਾਰਵਾਈ ਨੇ ਬੰਦ ਰਸਤੇ ਖੋਲ੍ਹ ਦਿੱਤੇ ਹਨ।