ਸ਼ਵੇਤਾ ਤਿ੍ਰਪਾਠੀ ਬਣੇਗੀ ਨਿਰਮਾਤਾ

shweta tripathi
ਅੱਜਕੱਲ੍ਹ ਬਾਲੀਵੁੱਡ ਅਭਿਨੇਤਰੀਆਂ ਕੇਵਲ ਪਰਦੇ ਉੱਤੇ ਹੀ ਆਪਣਾ ਜਾਦੂ ਨਹੀਂ ਬਿਖੇਰਨਾ ਚਾਹੁੰਦੀਆਂ, ਬਲਕਿ ਆਪਣੇ ਪੇਸ਼ੇ ਦੇ ਹੋਰਨਾਂ ਕੰਮਾਂ ਵਿੱਚ ਵੀ ਹੱਥ ਅਜਮਾਉਣਾ ਚਾਹੁੰਦੀਆਂ ਹਨ। ਇੱਕ ਪਾਸੇ ਉਹ ਅਦਾਕਾਰੀ ਦੇ ਬਿਹਤਰੀਨ ਹੁਨਰ ਨੂੰ ਕੈਮਰੇ ਦੇ ਸਾਹਮਣੇ ਪੇਸ਼ ਕਰਨ ‘ਤੇ ਧਿਆਨ ਲਾਉਂਦੀਆਂ ਹਨ, ਨਾਲ ਉਹ ਆਪਣੇ ਹੁਨਰ ਨੂੰ ਕੈਮਰੇ ਦੇ ਪਿੱਛੇ ਵਾਲੀਆਂ ਭੂਮਿਕਾਵਾਂ ਵਿੱਚ ਵੀ ਪ੍ਰਯੋਗ ਕਰਦੀਆਂ ਹਨ। ਹੁਣੇ ਜਿਹੇ ਕੰਗਨਾ ਰਣੌਤ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਲਈ ਚਰਚਾ ਵਿੱਚ ਆਈ ਹੈ ਤੇ ਹੁਣ ਇਸ ਲੜੀ ਵਿੱਚ ਅਗਲਾ ਨਾਂਅ ਯੁਵਾ ਅਭਿਨੇਤਰੀ ਸ਼ਵੇਤਾ ਤਿ੍ਰਪਾਠੀ ਦਾ ਹੈ ਜੋ ਚਰਚਿਤ ਫਿਲਮ ‘ਹਰਾਮਖੋਰ’ ਰਾਹੀਂ ਪਰਦੇ ‘ਤੇ ਨਜ਼ਰ ਆਈ ਸੀ। ਇਹ ਦਿਲਕਸ਼ ਤੇ ਹੁਨਰਮੰਦ ਅਭਿਨੇਤਰੀ ਕੁਝ ਫਿਲਮਾਂ ਦੇ ਦੀ ਪ੍ਰੋਡਿਊਸਰ ਬਣਨ ਵਾਲੀ ਹੈ। ਇਸ ਬਾਰੇ ਉਸ ਦੇ ਮਨ ਵਿੱਚ ਕਾਫੀ ਦੇਰ ਤੋਂ ਵਿਚਾਰ ਸੀ, ਪਰ ਕਈ ਨਵੇਂ ਨਿਰਦੇਸ਼ਕਾਂ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਕੁਝ ਫਿਲਮਾਂ ਦੀਆਂ ਕਹਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ।
ਸ਼ਵੇਤਾ ਅਭਿਨੇਤਰੀ ਦੇ ਤੌਰ ‘ਤੇ ਅਨੁਰਾਗ ਕਸ਼ਯਪ ਪ੍ਰੋਡਕਸ਼ਨ ਦੀ ਫਿਲਮ ‘ਜੂ’ ਵਿੱਚ ਨਜ਼ਰ ਆਏਗੀ। ਜਦ ਨਿਰਮਾਤਾ ਬਣਨ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਮੇਰੇ ਇੱਕ ਡਾਇਰੈਕਟਰ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਿ ਜੋ ਪ੍ਰਸਤਾਵ ਅਜੇ ਮਿਲ ਰਹੇ ਹਨ, ਜੇ ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਤਾਂ ਕਿਉਂ ਨਾ ਮੈਂ ਆਪਣੀ ਸਕ੍ਰਿਪਟ ‘ਤੇ ਕੰਮ ਕਰਾਂ। ਪਹਿਲਾਂ ਮੈਂ ਇਸ ਨੂੰ ਮਜ਼ਾਕ ਵਿੱਚ ਉਡਾ ਦਿੱਤਾ, ਫਿਰ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਕੰਮ ਆਪਣਏ ਹੱਥਾਂ ਵਿੱਚ ਲੈਣ ਦਾ ਮੌਕਾ ਆ ਗਿਆ ਹੈ। ਮੈਨੂੰ ਕੋਸ਼ਿਸ਼ ਕਨਰੀ ਚਾਹੀਦੀ ਹੈ ਅਤੇ ਸਫਲਤਾ ਹਾਸਲ ਹੋ ਹੀ ਜਾਏਗੀ।”