ਸ਼ਰਾਬ

-ਰਮੇਸ਼ ਬੱਗਾ ਚੋਹਲਾ
ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਨਸ਼ਾ ਵਿਰੋਧੀ ਰੈਲੀ ਕੱਢੀ ਜਾ ਰਹੀ ਸੀ। ਵਿਦਿਆਰਥੀਆਂ ਦੀ ਅਗਵਾਈ ਸਕੂਲ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਸੀ। ਇਨ੍ਹਾਂ ਅਧਿਆਪਕਾਂ ਵਿੱਚ ਇਕ ਅਧਿਆਪਕ ਆਪਣੀ ਬੁਲੰਦ ਆਵਾਜ਼ ਵਿੱਚ ਨਾਅਰੇ ਲਗਾ ਰਿਹਾ ਸੀ। ਇਹ ਮੇਰੇ ਪਿੰਡ ਵਾਲਾ ਮਾਸਟਰ ਸੁਰਜੀਤ ਸਿੰਘ ਸੀ। ਉਸ ਨੂੰ ਨਾਅਰੇ ਲਾਉਂਦਿਆਂ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ, ਕਿਉਂਕਿ ਪਿਛਲੇ ਹਫਤੇ ਮੈਂ ਮਾਸਟਰ ਜੀ ਨੂੰ ਇਕ ਵਿਆਹ ਵਿੱਚ ਮਿਲਿਆ ਸੀ ਜਿਥੇ ਉਹ ਇਨ੍ਹਾਂ ਨਾਅਰਿਆਂ ਤੋਂ ਬਿਲਕੁਲ ਉਲਟ ਵਰਤਾਉ ਕਰ ਰਹੇ ਸਨ।