ਸ਼ਰਧਾ ਨੇ ਸ਼ੁਰੂ ਕੀਤੀ ‘ਸਾਹੋ’ ਦੇ ਅਗਲੇ ਸ਼ਡਿਊਲ ਦੀ ਸ਼ੂਟਿੰਗ


ਬਾਲੀਵੁੱਡ ਦੇ ਸਿਤਾਰੇ 24 ਦਸੰਬਰ ਨੂੰ ਕ੍ਰਿਸਮਸ ਮਨਾ ਰਹੇ ਸਨ ਤਾਂ ਸ਼ਰਧਾ ਕਪੂਰ ਹੈਦਰਾਬਾਦ ਵਿੱਚ ਸੀ, ਜਿੱਥੇ ਉਹ ਤਿੰਨ ਭਾਸ਼ਾਵਾਂ ਵਿੱਚ ਬਣ ਰਹੀ ਫਿਲਮ ‘ਸਾਹੋ’ ਦੀ ਸ਼ੂਟਿੰਗ ਦਾ ਦੂਸਰਾ ਸ਼ਡਿਊਲ ਸ਼ੁਰੂ ਕਰ ਰਹੀ ਸੀ। ਸ਼ਰਧਾ ਦਾ ਸੈਟ ‘ਤੇ ਰਸਮੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਤੇਲਗੂ ਵਿੱਚ ਮੂਲ ਰੂਪ ਤੋਂ ਬਣ ਰਹੀ ਇਹ ਫਿਲਮ ਨਾਲੋ-ਨਾਲ ਤਮਿਲ ਅਤੇ ਹਿੰਦੀ ਵਿੱਚ ਵੀ ਬਣਾਈ ਜਾ ਰਹੀ ਹੈ। ਫਿਲਮ ਦਾ ਸਭ ਤੋਂ ਵੱਡਾ ਆਕਰਸ਼ਣ ਪ੍ਰਭਾਸ਼ ਹੈ, ਜੋ ‘ਬਾਹੂਬਲੀ’ ਦੀ ਮਹਾਂ ਸਫਲਤਾ ਦੇ ਬਾਅਦ ਇਸ ਫਿਲਮ ਦੇ ਨਾਲ ਪਰਦੇ ‘ਤੇ ਵਾਪਸੀ ਕਰਨਗੇ।
ਸੁਜੀਤ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਦਾ ਨਿਰਮਾਣ ਵਾਮਸੀ ਤੇ ਪ੍ਰਮੋਦ ਵੱਲੋਂ ਕੀਤਾ ਜਾ ਰਿਹਾ ਹੈ। ਅਮਿਤਾਭ ਭੱਟਾਚਾਰੀਆ ਹਿੰਦੀ ਵਰਜਨ ਲਈ ਗੀਤ ਲਿਖ ਰਹੇ ਹਨ ਅਤੇ ਸੰਗੀਤ ਸ਼ੰਕਰ-ਅਹਿਸਾਨ-ਲਾਇ ਦੀ ਟੀਮ ਤਿਆਰ ਕਰ ਰਹੀ ਹੈ। ਫਿਲਮ ਵਿੱਚ ਸ਼ਰਧਾ ਕਪੂਰ ਦੇ ਇਲਾਵਾ ਬਾਲੀਵੁੱਡ ਤੋਂ ਚੰਗੀ ਪਾਂਡੇ, ਨੀਲ ਨਿਤਿਨ ਮੁਕੇਸ਼ ਅਤੇ ਜੈਕੀ ਸ਼ਰਾਫ ਵੀ ਇਸ ਫਿਲਮ ਦਾ ਹਿੱਸਾ ਹਨ। ਇਹ ਫਿਲਮ ਅਗਲੇ ਸਾਲ ਜੁਲਾਈ-ਅਗਸਤ ਤੱਕ ਰਿਲੀਜ਼ ਹੋਵੇਗੀ।