ਸ਼ਰਧਾ ਕਪੂਰ ਤੋਂ ਫਰਹਾਨ ਤੇ ਆਦਿਤਿਆ ਦਾ ਗਾਲੀ-ਗਲੋਚ

aditya rai kapoor
ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਮੁਹੱਬਤ ਵਿੱਚ ਗ੍ਰਿਫਤਾਰ ਅਦਾਕਾਰ ਆਦਿਤਿਆ ਰਾਏ ਕਪੂਰ ਅਤੇ ਨਿਰਦੇਸ਼ਕ, ਨਿਰਮਾਤਾ ਤੇ ਐਕਟਰ ਫਰਹਾਨ ਅਖਤਰ ਦਾ ਝਗੜਾ ਹੋਇਆ ਹੈ। ਮੀਡੀਆ ਦੇ ਮੁਤਾਬਕ ਆਦਿਤਿਆ ਤੇ ਫਰਹਾਨ ਵਿੱਚ ਸ਼ਰਧਾ ਕਪੂਰ ਨੂੰ ਲੈ ਕੇ ਵਿਵਾਦ ਹੋਇਆ ਹੈ। ਦੋਵਾਂ ਨੇ ਇੱਕ ਦੂਸਰੇ ਨੂੰ ਜੰਮ ਕੇ ਗਾਲੀ ਗਲੋਚ ਕੀਤੀ।
ਸ਼ਰਧਾ ਤੇ ਆਦਿਤਿਆ ਮਹੇਸ਼ ਭੱਟ ਦੀ ਵਿਸ਼ੇਸ਼ ਫਿਲਮ ‘ਆਸ਼ਿਕੀ-2’ ਦੌਰਾਨ ਕਰੀਬ ਆਏ ਸੀ। ਬਾਅਦ ਵਿੱਚ ਇਹ ਦੋਸਤੀ ਮੁਹੱਬਤ ਵਿੱਚ ਬਦਲ ਗਈ। ਹਾਲ ਹੀ ਵਿੱਚ ਸ਼ਰਧਾ ਤੇ ਆਦਿਤਿਆ ਮਹੇਸ਼ ਭੱਟ ਦੀ ਵਿਸ਼ੇਸ਼ ਫਿਲਮ ਦੀ 30ਵੀਂ ਵਰ੍ਹੇਗੰਢ ਮੌਕੇ ਆਯੋਜਤ ਸੈਲੀਬ੍ਰੇਸ਼ਨ ਪਾਰਟੀ ਵਿੱਚ ਇਕੱਠੇ ਨਜ਼ਰ ਆਏ ਸੀ। ਇਸ ਪਾਰਟੀ ਵਿੱਚ ਸ਼ਰਧਾ ਅਤੇ ਆਦਿਤਿਆ ਦੀ ਬੋਡਿੰਗ ਦੇਖ ਕੇ ਫਰਹਾਨ ਬੌਖਲਾ ਗਏ। ਬਾਅਦ ਵਿੱਚ ਉਨ੍ਹਾਂ ਇਹ ਗੁੱਸਾ ਆਦਿਤਿਆ ‘ਤੇ ਕੱਢਿਆ।
ਜ਼ਿਕਰ ਯੋਗ ਹੈ ਕਿ ਸ਼ਰਧਾ ਅਤੇ ਆਦਿਤਿਆ ਦੀ ਨੇੜਤਾ ਫਰਹਾਨ ਦੀਆਂ ਅੱਖਾਂ ਵਿੱਚ ਚੁੱਭ ਗਈ। ਫਰਹਾਨ ਦੇ ਪ੍ਰੋਡਕਸ਼ਨ ਦੀ ਫਿਲਮ ‘ਰਾਕ ਆਨ 2’ ਦੀ ਸ਼ੂਟਿੰਗ ਦੌਰਾਨ ਸ਼ਰਧਾ ਤੇ ਫਰਹਾਨ ਦੀ ਰੀਅਲ ਲਵ ਸਟੋਰੀ ਸ਼ੁਰੂ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਫਰਹਾਨ ਦਾ ਉਸ ਦੀ ਪਤਨੀ ਨਾਲ ਹੋਏ ਤਲਾਕ ਦਾ ਕਾਰਨ ਵੀ ਸ਼ਰਧਾ ਨਾਲ ਉਸ ਦੀ ਨੇੜਤਾ ਹੈ। ਫਰਹਾਨ ਨੂੰ ਸ਼ਰਧਾ ਅਤੇ ਆਦਿਤਿਆ ਦੀ ਦੋਸਤੀ ਨਾਲ ਇੰਨੀ ਪ੍ਰਾਬਲਮ ਹੋਈ ਕਿ ਝਗੜਾ ਵਧ ਗਿਆ ਅਤੇ ਸ਼ਰਧਾ ਦਾ ਪਰਵਾਰ ਵੀ ਸਾਹਮਣੇ ਆ ਗਿਆ।