ਸ਼ਤਰੰਜ

-ਗੋਗੀ ਜ਼ੀਰਾ

ਰਾਜਨੀਤੀ,
ਇਕ ਖੇਡ ਹੈ ਜਨਾਬ,
ਸ਼ਤਰੰਜ ਦੀ ਤਰ੍ਹਾਂ।

ਮਤਦਾਤਾ ਤਾਂ,
ਇਕ ਪਿਆਦਾ ਹੈ,
ਜੋ ਇਕ ਕਦਮ,
ਅੱਗ ਚੱਲ,
ਪਿੱਛੇ ਵੀ ਨਹੀਂ,
ਮੁੜ ਸਕਦਾ।

ਪਰ ਨੇਤਾ,
ਰਾਜੇ, ਵਜ਼ੀਰ,
ਹਾਥੀ, ਘੋੜੇ ਵਾਂਗ,

ਸਿੱਧੀ, ਤਿਰਛੀ,
ਅੱਗੇ, ਪਿੱਛੇ
ਚਾਲ ਚੱਲ,

ਪਿਆਦੇ ਨੂੰ ਮਾਤ,
ਪਾ ਦਿੰਦਾ।

ਰਾਜਨੀਤੀ,
ਇਕ ਖੇਡ ਹੈ ਜਨਾਬ,
ਸ਼ਤਰੰਜ ਦੀ ਤਰ੍ਹਾਂ।