ਵੱਖ-ਵੱਖ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਵਿਦਿਆ ਬਾਲਨ


ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਉਹ ਫਿਲਮਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਤੇ ਉਸ ਨੂੰ ਅਜਿਹਾ ਕਰਨ ਦਾ ਮੌਕਾ ਵੀ ਮਿਲਿਆ ਹੈ। ਉਹ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਤੁਮਹਾਰੀ ਸੁਲੂ’ ਦੀ ਪ੍ਰਮੋਸ਼ਨ ਵਿੱਚ ਬਹੁਤ ਬਿਜ਼ੀ ਹੈ। ਵਿਦਿਆ ਨੇ ਕਿਹਾ, ‘ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਹਰ ਫਿਲਮ ਵਿੱਚ ਵੱਖ ਵੱਖ ਭੂਮਿਕਾਵਾਂ ਨਿਭਾਉਣ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਹੈ ਕਿ ਕਲਾਕਾਰ ਹੋਣ ਦੀ ਇਹੀ ਸਹੀ ਪਰਿਭਾਸ਼ਾ ਹੈ।” ਉਨ੍ਹਾਂ ਕਿਹਾ, ‘‘ਮੈਂ ਕਲਾਕਾਰ ਦੇ ਰੂਪ ਵਿੱਚ ਖੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੀ ਅਤੇ ਜਦੋਂ ਤੱਕ ਸਾਡੇ ਕੋਲ ਸੁਰੇਸ਼ ਤਿ੍ਰਵੇਣੀ ਵਰਗੇ ਲੇਖਕ ਹਨ ਉਦੋਂ ਮੈਨੂੰ ਲੱਗਦਾ ਹੈ ਕਿ ਮੈਂ ਸਹੀ ਹਾਂ ਕਿਉਂਕਿ ਹੁਣ ਤੱਕ ਕਿਸੇ ਨੇ ਮੈਨੂੰ ਇਸ ਤਰ੍ਹਾਂ ਦੇ ਕਿਰਦਾਰ ਵਿੱਚ ਦੇਖਣ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਸਾਰੇ ਫਿਲਮ ਨਿਰਮਾਤਾਵਾਂ ਨੇ ਮੈਨੂੰ ਗੰਭੀਰ ਕਿਰਦਾਰ ਦਿੱਤੇ, ਪਰ ਉਨ੍ਹਾਂ ਨੇ ਮੈਨੂੰ ਬਿਲਕੁਲ ਵੱਖ ਰੂਪ ਵਿੱਚ ਦੇਖਿਆ।”
ਵਿਦਿਆ ਨੇ ਕਿਹਾ, ‘‘ਜਿਸ ਤਰ੍ਹਾਂ ਸੁਰੇਸ਼ ਤਿ੍ਰਵੇਣੀ (ਨਿਰਦੇਸ਼ਕ) ਨੇ ਫਿਲਮ ‘ਤੁਮਹਾਰੀ ਸੁਲੂ’ ਲਿਖੀ ਹੈ, ਮੈਨੂੰ ਲੱਗਦਾ ਹੈ ਕਿ ਹਰ ਕੋਈ ਖੁਦ ਨੂੰ ਇਸ ਫਿਲਮ ਨਾਲ ਜੋੜ ਸਕਦਾ ਹੈ।”