ਵਜ਼ਨ ਵਧਾਏਗਾ ਸੂਰਜ ਪੰਚੋਲੀ

suraj pancholi
ਪ੍ਰਭੂਦੇਵਾ ਦੇ ਨਿਰਦੇਸ਼ਨ ਵਾਲੀ ਅਗਲੀ ਫਿਲਮ ਨਾਲ ਸੂਰਜ ਪੰਚੋਲੀ ਆਪਣੇ ਫੈਨਸ ਨੂੰ ਹੈਰਾਨ ਕਰਨ ਵਾਲੇ ਹਨ। ਸਲਮਾਨ ਖਾਨ ਦੇ ਦ-ਬੰਗ ਟੂਰ ਲਈ ਇਹ ਹੈਂਡਸਮ ਹੰਕ ਤਿੰਨ ਕਿਲੋ ਵਜ਼ਨ ਘਟਾਉਣ ਦੇ ਬਾਅਦ ਹੁਣ ਆਪਣੀ ਅਗਲੀ ਐਕਸ਼ਨ ਫਿਲਮ ਦੇ ਲਈ ਪੰਜ ਕਿਲੋ ਵਜ਼ਨ ਵਧਾਉਣ ਵਾਲਾ ਹੈ। ਸੂਰਜ ਦਾ ਕਹਿਣਾ ਹੈ, ‘‘ਮੇਰੀ ਰੋਜ਼ ਦੀ ਕਸਰਤ ਦੇ ਇਲਾਵਾ ਮੈਂ ਸ਼ੋਅ ਲਈ ਦਿਨ ਵਿੱਚ ਦੋ ਵਾਰ ਪ੍ਰੈਕਟਿਸ ਕਰਦਾ ਸੀ। ਮੇਰੇ ਡਾਂਸ ਐਕਟ ਵਿੱਚ ਹਾਈ ਜੰਪ ਅਤੇ ਕਈ ਸਾਰੇ ਮੂਵ ਹੁੰਦੇ ਸਨ, ਇਸ ਲਈ ਮੈਂ ਆਪਣਾ ਵਜ਼ਨ ਘੱਟ ਕੀਤਾ ਤਾਂ ਕਿ ਮੇਰੇ ਡਾਂਸ ਮੂਵਜ਼ ਵਿੱਚ ਲਚੀਲਾਪਣ ਆ ਜਾਏ। ਹੁਣ ਮੈਂ ਪ੍ਰਭੂਦੇਵਾ ਦੀ ਅਗਲੀ ਫਿਲਮ ਲਈ ਵਜ਼ਨ ਵਧਾਉਣਾ ਹੈ। ਐਕਸ਼ਨ ਸੀਕਵੈਂਸ ਲਈ ਥੋੜ੍ਹਾ ਮੋਟਾਪਾ ਹੋਣਾ ਜ਼ਰੂਰੀ ਹੈ। ਇਹ ਸੀਕਵੈਂਸ ਫਿਲਮ ਦੇ ਪਹਿਲੇ ਸ਼ੂਟਿੰਗ ਸ਼ਡਿਊਲ ਵਿੱਚ ਹੀ ਫਿਲਮਾਏ ਜਾਣਗੇ।”
ਆਪਣੀ ਰੋਜ਼ਾਨਾ ਡਾਈਟ ਵਿੱਚ ਕਾਫੀ ਸਾਵਧਾਨੀ ਵਰਤ ਰਹੇ ਅਭਿਨੇਤਾ ਸੂਰਜ ਪੰਚੋਲੀ ਕਹਿੰਦੇ ਹਨ, ‘‘ਮੈਂ ਮਾਹਰਾਂ ਦੀ ਦੇਖ ਰੇਖ ਵਿੱਚ ਕਸਰਤ ਕਰਦਾ ਹਾਂ। ਪੇਟ ਭਰ ਕੇ ਨਹੀਂ ਖਾਂਦਾ। ਮੇਰਾ ਭੋਜਨ ਜ਼ਿਆਦਾ ਕਾਰਬ ਹੁੰਦਾ ਹੈ।” ਸੁਪਰਸਟਾਰ ਸਲਮਾਨ ਖਾਨ ਵੀ ਸੂਰਜ ਨੂੰ ਫਿਟਨੈਸ ਟਿਪਸ ਦਿੰਦੇ ਹਨ। ਇਸ ਬਾਰੇ ਵਿੱਚ ਪੁੱਛਣ ‘ਤੇ ਸੂਰਜ ਕਹਿੰਦੇ ਹਨ, ‘‘ਹਾਂ, ਉਹ ਮੈਨੂੰ ਮਾਰਗ ਦਰਸ਼ਨ ਕਰਦੇ ਹਨ।”