ਵੈਲੀ ਕਰੀਕ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਬਰੈਂਪਟਨ ( ਡਾ. ਸੋਹਨ ਸਿੰਘ): ਮੈਂਨੂੰ ਇਹ ਦੱਸ ਕੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਾਲ ਹੀ ਵਿੱਚ 30 ਮਈ 2018 ਨੂੰ ਵੈਲੀ ਕਰੀਕ ਕਲੱਬ ਦੀ ਰੈਡ ਵਿੱਲੋ ਪਬਲਿਕ ਸਕੂਲ ਵਿੱਚ ਇਲੈਕਸ਼ਨ ਮੀਟਿੰਗ ਹੋਈ ਜਿੱਸ ਦੀ ਚੋਣ ਬਿਲਕੁਲ ਸਰਬਸਮਤੀ ਨਾਲ ਹੋਈ । ਮੇਜਰ ਸਿੰਘ ਗਿੱਲ ਨੂੰ ਪਰਧਾਨ ਥਾਪਿਆ ਗਿਆ ਅਤੇ ਸੁਖਦੇਵ ਸਿੰਘ ਨਿਜੱਰ ਨੂੰ ਮੀਤ ਪਰਧਾਨ। ਇਸੇ ਤਰਾਂ ਦਿਲਬਾਗ ਰਾਏ ਚੌਹਾਨ ਸੈਕਟਰੀ ਅਤੇ ਜਗਜੀਤ ਸਿੰਘ ਧਾਲੀਵਾਲ ਕੈਸ਼ੀਅਰ ਬਣਾਏ ਗਏ। ਇੱਸ ਤੋਂ ਇਲਾਵਾ ਪੰਜ ਡਾਇਰੈਕਟਰ ਵੀ ਚੁਣੇ ਗਏ ਜਿਨਹਾਂ ਦੇ ਨਾ ਹਨ: ਅਜੈਬ ਸਿੰਘ ਭੰਡਾਲ, ਮੱਖਣ ਸਿੰਘ ਪਵਾਰ, ਦਰਸ਼ਣ ਸਿੰਘ ਸ਼ੇਰਗਿਲ, ਸਵਰਨ ਸਿੰਘ ਕੈਹਲ ਅਤੇ ਸ਼੍ਰੀਮਤੀ ਹਰਨੇਕ ਕੌਰ ਥਿਆਰਾ।