ਵੈਨਕੂਵਰ ਵਿੱਚ ਰੇਲ ਕਾਰ ਲੀਹ ਤੋਂ ਲੱਥੀ, 2 ਹਲਾਕ, 3 ਜ਼ਖ਼ਮੀ

iland rail crash
ਵੌਸ, ਬੀਸੀ, 20 ਅਪਰੈਲ (ਪੋਸਟ ਬਿਊਰੋ) : ਉੱਤਰੀ ਵੈਨਕੂਵਰ ਆਈਲੈਂਡ ਉੱਤੇ ਵੌਸ ਕਮਿਊਨਿਟੀ ਵਿੱਚ ਲਾਗਜ਼ ਨਾਲ ਭਰੀ ਰੇਲ ਕਾਰ ਦੇ ਲੀਹ ਤੋਂ ਲੱਥ ਜਾਣ ਕਾਰਨ ਦੋ ਵਿਅਕਤੀ ਮਾਰੇ ਗਏ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਆਰਸੀਐਮਪੀ ਨੇ ਦਿੱਤੀ।
ਕਮਿਊਨਿਟੀ ਦੇ ਚੁਣੇ ਗਏ ਨੁਮਾਇੰਦੇ ਡੇਵ ਰਸ਼ਟਨ ਨੇ ਆਖਿਆ ਕਿ ਪੰਜ ਅਮਲਾ ਮੈਂਬਰ ਉਸ ਸਮੇਂ ਟਰੈਕ ਉੱਤੇ ਸਨ ਜਦੋਂ ਲਾਗਜ਼ ਨਾਲ ਲੱਦੀ ਰੇਲ ਕਾਰ ਉਨ੍ਹਾਂ ਨਾਲ ਆ ਟਕਰਾਈ। ਆਰਸੀਐਮਪੀ ਕਾਰਪੋਰਲ ਟੈਮੀ ਡਗਲਸ ਦਾ ਕਹਿਣਾ ਹੈ ਕਿ ਲਾਗਜ਼ ਥੱਲੇ ਦੱਬੇ ਲੋਕਾਂ ਨੂੰ ਬਚਾਉਣ ਲਈ ਸਥਾਨਕ ਵਾਸੀਆਂ ਵੱਲੋਂ ਕਾਫੀ ਕੋਸਿ਼ਸ਼ ਕੀਤੀ ਗਈ।