ਵੈਨਕੂਵਰ ਦੇ ਮੇਅਰ ਗ੍ਰੈਗਰ ਰੌਬਰਟਸਨ ਮੁੜ ਨਹੀਂ ਲੜਨਾ ਚਾਹੁੰਦੇ ਚੋਣ


ਵੈਨਕੂਵਰ, 10 ਜਨਵਰੀ (ਪੋਸਟ ਬਿਊਰੋ) : ਵੈਨਕੂਵਰ ਦੇ ਮੇਅਰ ਗ੍ਰੈਗਰ ਰੌਬਰਟਸਨ ਨੇ ਐਲਾਨ ਕੀਤਾ ਹੈ ਕਿ ਤਿੰਨ ਵਾਰੀ ਮੇਅਰ ਰਹਿਣ ਤੋਂ ਬਾਅਦ ਹੁਣ ਉਹ ਇਸ ਅਹੁਦੇ ਲਈ ਮੁੜ ਮੈਦਾਨ ਵਿੱਚ ਨਿੱਤਰਨਾ ਨਹੀਂ ਚਾਹੁੰਦੇ।
ਰੌਬਰਟਸਨ ਨੇ ਆਖਿਆ ਕਿ ਉਨ੍ਹਾਂ ਪੂਰੀ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਿਆ ਹੈ ਕਿ ਦਸ ਸਾਲ ਤੱਕ ਸਿਆਸਤ ਵਿੱਚ ਰਹਿਣ ਤੋਂ ਬਾਅਦ ਹੁਣ ਸਿਆਸਤ ਤੋਂ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਲੀਡਰਸਿ਼ਪ ਦਾ ਇੱਕ ਅਹਿਮ ਹਿੱਸਾ ਇਹ ਵੀ ਹੁੰਦਾ ਹੈ ਕਿ ਨਵੇਂ ਲੀਡਰਾਂ ਲਈ ਥਾਂ ਬਣਾਉਣ ਵਾਸਤੇ ਪੁਰਾਣੇ ਆਗੂ ਆਪਣੀ ਥਾਂ ਛੱਡਣ।
ਉਹ ਪਹਿਲੀ ਵਾਰੀ 2008 ਵਿੱਚ ਮੇਅਰ ਚੁਣੇ ਗਏ ਤੇ ਇਸ ਸਾਲ ਅਕਤੂਬਰ ਵਿੱਚ ਉਨ੍ਹਾਂ ਦਾ ਕਾਰਜਕਾਲ ਮੁਕੰਮਲ ਹੋਇਆ। ਸ਼ਹਿਰ ਦੇ ਇਤਿਹਾਸ ਵਿੱਚ ਉਨ੍ਹਾਂ ਸੱਭ ਤੋਂ ਲੰਮੇਂ ਸਮੇਂ ਤੱਕ ਮੇਅਰ ਦੀ ਭੂਮਿਕਾ ਨਿਭਾਈ। ਹੁਣ ਇੱਥੇ 20 ਅਕਤੂਬਰ ਨੂੰ ਮਿਉਂਸਪਲ ਚੋਣਾਂ ਹੋਣਗੀਆਂ।