ਵੈਜੀਟੇਬਲ ਨੂਡਲਸ ਸੂਪ

noodles
ਸਮੱਗਰੀ- ਟਮਾਟਰ ਦੋ ਮੱਧਮ ਆਕਾਰ ਦੇ, ਗਾਜਰ ਇੱਕ ਮੱਧਮ ਆਕਾਰ ਦੀ, ਸ਼ਿਮਲਾ ਮਿਰਚ, ਮੱਧਮ ਆਕਾਰ ਦੀ, ਹਰੇ ਮਟਰ ਅੱਧੀ ਕਟੌਰੀ ਛਿੱਲੇ ਹੋਏ, ਨੂਡਲਸ 50-60 ਗਰਾਮ, ਮੱਖਣ ਦੋ  ਵੱਡੇ ਚਮਚ, ਹਰੀ ਮਿਰਚ ਦੋ ਕੱਟੀਆਂ ਹੋਈਆਂ, ਅਦਰਕ ਇੱਕ ਇੰਚ ਟੁਕੜਾ ਕੱਦੂਕਸ ਕੀਤਾ ਹੋਇਆ, ਸਵਾਦ ਅਨੁਸਾਰ ਨਮਕ, ਅੱਧਾ ਛੋਟਾ ਚਮਚ ਕਾਲੀ ਮਿਰਚ, ਸਫੈਦ ਮਿਰਚ ਅੱਧਾ ਛੋਟਾ ਚਮਚ, ਅੱਧੇ ਨਿੰਬੂ ਦਾ ਰਸ, ਹਰੀ ਧਨੀਆ ਇੱਕ ਵੱਡਾ ਚਮਚ ਬਰੀਕ ਕੱਟਿਆ ਹੋਇਆ।
ਵਿਧੀ- ਟਮਾਟਰ ਤੇ ਗਾਜਰ ਧੋ ਕੇ ਬਰੀਕ ਕੱਟ ਲਓ। ਸ਼ਿਮਲਾ ਮਿਰਚ ਨੂੰ ਧੋ ਕੇ ਉਸ ਦੇ ਬੀਜ ਕੱਢ ਕੇ ਬਰੀਕ ਕੱਟ ਲਓ। ਹੁਣ ਕਿਸੇ ਭਾਰੀ ਤਲੇ ਦੇ ਬਰਤਨ ਵਿੱਚ ਮੱਖਣ ਪਾ ਕੇ ਗਰਮ ਕਰ ਲਓ ਅਤੇ ਫਿਰ ਉਸ ਵਿੱਚ ਹਰੀ ਮਿਰਚ ਅਤੇ ਅਦਰਕ ਪਾ ਕੇ ਚਮਚ ਨਾਲ ਹਿਲਾਉਂਦੇ ਹੋਏ ਇੱਕ ਮਿੰਟ ਤੱਕ ਭੁੰਨੋ। ਫਿਰ ਇਸ ਵਿੱਚ ਮਟਰ ਪਾ ਕੇ ਤਿੰਨ-ਚਾਰ ਮਿੰਟ ਤੱਕ ਹੋਰ ਭੁੰਨੋ। ਸਬਜ਼ੀਆਂ ਭੁੰਨਣ ਤੋਂ ਬਾਅਦ ਇਸ ਵਿੱਚ 700 ਗਰਾਮ ਪਾਣੀ ਪਾ ਦਿਓ। ਪਾਣੀ ਵਿੱਚ ਉਬਾਲਾ ਆਉਣ ਤੋਂ ਬਾਅਦ ਨੂਡਲਸ ਪਾਓ ਤੇ ਫਿਰ ਉਬਾਲਾ ਆਉਣ ਤੋਂ ਬਾਅਦ ਚਾਰ-ਪੰਜ ਮਿੰਟ ਤੱਕ ਹਲਕੇ ਸੇਕ ‘ਤੇ ਵਿੱਚ-ਵਿੱਚ ਹਿਲਾਉਂਦੇ ਹੋਏ ਪਕਾਓ।
ਹੁਣ ਇਸ ਵਿੱਚ ਨਮਕ, ਸਫੈਦ ਤੇ ਕਾਲੀ ਮਿਰਚ ਪਾ ਕੇ ਹਲਕੇ ਸੇਕ ‘ਤੇ 1-2 ਮਿੰਟ ਤੱਕ ਪਕਣ ਦਿਓ ਅਤੇ ਗੈਸ ਬੰਦ ਕਰ ਦਿਓ। ਇਸ ਵਿੱਚ ਨਿੰਬੂ ਦਾ ਰਸ ਪਾ ਦਿਓ, ਵੈਜੀਟੇਬਲ ਨੂਡਲਸ ਸੂਪ ਤਿਆਰ ਹੋ ਗਿਆ ਹੈ, ਗਰਮਾ ਗਰਮ ਸੂਪ ਨੂੰ ਮੱਖਣ ਅਤੇ ਹਰਾ ਧਨੀਆ ਪਾ ਕੇ ਸਰਵ ਕਰੋ।