ਵੇਸਣ ਨਾਲ ਪਾਓ ਗੁਆਚੀ ਸੁੰਦਰਤਾ

vesan onface
ਅੱਜ ਦੀ ਨੌਜਵਾਨ ਪੀੜ੍ਹੀ ਖੂਬਸੂਰਤੀ ਨੂੰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀ ਹੈ, ਜੋ ਪੈਸਿਆਂ ਦੀ ਬਰਬਾਦੀ ਦੇ ਨਾਲ-ਨਾਲ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਪਰ ਜੇ ਇਸ ਦੀ ਥਾਂ ਅਸੀਂ ਹੋਮਮੇਡ ਪ੍ਰੋਡਕਟਸ ਦੀ ਵਰਤੋਂ ਕਰੀਏ ਤਾਂ ਸੁੰਦਰਤ ਵਿੱਚ ਗਜ਼ਬ ਦਾ ਨਿਖਾਰ ਵੀ ਮਿਲੇਗਾ ਅਤੇ ਪੈਸਿਆਂ ਦੀ ਚੰਗੀ ਬੱਚਤ ਵੀ ਹੋਵੇਗੀ।
ਸੁੰਦਰਤੀ ਸੰਬੰਧੀ ਫਾਇਦੇ
ਚਿਹਰਾ ਡਰਾਈ ਹੋਵੇ ਜਾਂ ਆਇਲੀ, ਤੁਸੀਂ ਵੱਖ-ਵੱਖ ਢੰਗਾਂ ਨਾਲ ਵੇਸਣ ਦੀ ਵਰਤੋੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਨਿੰਗ ਸਕਿਨ, ਕਿੱਲ-ਛਾਈਆਂ ਭਰੀ ਸਕਿਨ ਅਤੇ ਗਰਦਨ ਦੇ ਕਾਲੇਪਣ ਨੂੰ ਵੀ ਦੂਰ ਕਰਨ ਵਿੱਚ ਵੇਸਣ ਪੈਕ ਬੈਸਟ ਹੈ।
ਰੰਗਤ ਨਿਖਾਰੇ
ਵੇਸਣ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੀ ਰੰਗਤ ਵਿੱਚ ਨਿਖਾਰ ਆਏਗਾ। ਇਸ ਵਿੱਚ ਬਲੀਚਿੰਗ ਗੁਣ ਸ਼ਾਮਲ ਹੁੰਦੇ ਹਨ, ਜੋ ਚਮੜੀ ਨੂੰ ਕੁਦਰਤੀ ਢੰਗ ਨਾਲ ਬਲੀਚ ਕਰਨ ਦਾ ਕੰਮ ਕਰਦੇ ਹਨ।
ਮੁਹਾਸਿਆਂ ਦਾ ਖਾਤਮਾ
ਮੁਹਾਸਿਆਂ ਤੋਂ ਬਾਅਦ ਉਨ੍ਹਾਂ ਦੇ ਪੈਣ ਵਾਲੇ ਦਾਗ ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਵੇਸਣ ਨਾਲ ਚੰਦਨ ਪਾਊਡਰ, ਹਲਦੀ ਅਤੇ ਦੁੱਧ ਮਿਲਾਓ ਅਤੇ ਚਿਹਰੇ ‘ਤੇ 20 ਮਿੰਟ ਤੱਕ ਲਾ ਕੇ ਰੱਖਣ ਤੋਂ ਬਾਅਦ ਧੋ ਲਓ। ਹਫਤੇ ਵਿੱਚ ਘੱਟੋ ਘੱਟ ਤਿੰਨ ਵਾਰ ਇਸ ਨੂੰ ਲਾਓ। ਇਸ ਤੋਂ ਇਲਾਵਾ ਵੇਸਣ ਵਿੱਚ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਾ ਕੇ ਮੁਹਾਸਿਆਂ-ਛਾਈਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।
ਟੈਨਿੰਗ ਭਜਾਓ
ਧੁੱਪ ਅਤੇ ਧੂੜ ਮਿੱਟੀ ਕਾਰਨ ਸਕਿਨ ‘ਤੇ ਟੈਨਿੰਗ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੇਸਣ ਵਿੱਚ ਚਾਰ ਬਦਾਮਾਂ ਦਾ ਪਾਊਡਰ, ਇੱਕ ਚਮਚ ਦੁੱਧ ਅਤੇ ਨਿੰਬੂ ਰਸ ਮਿਲਾਓ ਅਤੇ ਚਿਹਰੇ ‘ਤੇ ਤੀਹ ਮਿੰਟ ਲਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਟੈਨਿੰਗ ਦੂਰ ਹੁੰਦੀ ਹੈ।
ਡੈੱਡ ਸਕਿਨ ਹਟਾਓ
ਲਗਾਤਾਰ ਪ੍ਰਦੂਸ਼ਣ ਤੇ ਮੇਕਅਪ ਦੇ ਸੰਪਰਕ ਵਿੱਚ ਆਉਣ ਨਾਲ ਚਮੜੀ ਡੱਲ ਅਤੇ ਬੇਜਾਨ ਦਿਖਾਈ ਦੇਣ ਲੱਗਦੀ ਹੈ। ਇਸ ਡੈਡ ਸਕਿਨ ਨੂੰ ਹਟਾਉਣ ਲਈ ਵੇਸਣ ਵਿੱਚ ਕੱਚਾ ਦੁੱਧ ਮਿਕਸ ਕਰ ਕੇ ਚਿਹਰੇ ‘ਤੇ ਲਾਓ ਅਤੇ ਸੁੱਕਣ ‘ਤੇ ਹਲਕੇ ਹੱਥਾਂ ਨਾਲ ਰਗੜ ਕੇ ਉਤਾਰੋ। ਇਸ ਨਾਲ ਡੇਡ ਸਕਿਨ ਸਾਫ ਹੋ ਜਾਵੇਗੀ।
ਆਇਲੀ ਸਕਿਨ
ਆਇਲੀ ਸਕਿਨ ਤੁਹਾਡੇ ਫੇਅਰ ਕੰਪਲੈਕਸ਼ਨ ਨੂੰ ਡਾਰਕ ਦਿਖਾਉਂਦੀ ਹੈ। ਇਸ ਲਈ ਵੇਸਣ ਵਿੱਚ ਦਹੀਂ, ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਨੂੰ ਤੀਹ ਮਿੰਟਾਂ ਲਈ ਚਿਹਰੇ ‘ਤੇ ਲਾਓ। ਇਸ ਨਾਲ ਚਮੜੀ ਵਿੱਚ ਤੇਲ ਦੇ ਨਾਲ ਗੰਦਗੀ ਵੀ ਸਾਫ ਹੋਵੇਗੀ ਅਤੇ ਸਕਿਨ ਗਲੋਇੰਗ ਤੇ ਸਾਫਟ ਹੋ ਜਾਏਗੀ।
ਡਰਾਈ ਸਕਿਨ
ਜੇ ਸਕਿਨ ਡਰਾਈ ਹੈ ਤਾਂ ਵੇਸਣ ਵਿੱਚ ਮਲਾਈ ਜਾਂ ਦੁੱਧ, ਸ਼ਹਿਦ ਅਤੇ ਇੱਕ ਚੁਟਕੀ ਹਲਦੀ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ 15 ਤੋਂ 20 ਮਿੰਟਾਂ ਤੱਕ ਲਾਓ, ਬਾਅਦ ਵਿੱਚ ਕੋਸੇ ਕੋਸੇ ਪਾਣੀ ਨਾਲ ਧੋ ਦਿਓ। ਵੇਸਣ ਲਾਉਣ ਨਾਲ ਖੁਸਕ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਚਮੜੀ ਵਿੱਚ ਨਿਖਾਰ ਆਉਂਦਾ ਹੈ।
ਚਿਹਰੇ ਦੇ ਅਣਚਾਹੇ ਵਾਲ
ਜੇ ਤੁਹਾਡੇ ਚਿਹਰੇ ‘ਤੇ ਬਹੁਤ ਸਾਰੇ ਅਣਚਾਹੇ ਵਾਲ ਹਨ ਅਤੇ ਬਲੀਚ ਤੁਹਾਡੀ ਸਕਿਨ ‘ਤੇ ਇਰੀਟੇਟ ਕਰਦੀ ਹੈ ਤਾਂ ਵੇਸਣ ਤੁਹਾਡੇ ਲਈ ਬੈਸਟ ਹੈ। ਵੇਸਣ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਉਸ ਦਾ ਗਾੜ੍ਹਾ ਜਿਹਾ ਪੇਸਟ ਬਣਾਓ ਅਤੇ ਚਿਹਰੇ ‘ਤੇ ਲਾਓ। ਵਾਲਾਂ ਵਾਲੀ ਥਾਂ ‘ਤੇ ਇਸ ਪੇਸਟ ਨੂੰ ਰਗੜ ਕੇ ਉਤਾਰੋ। ਲਗਾਤਾਰ ਇਹ ਨੁਸਖਾ ਅਪਣਾਉਣ ‘ਤੇ ਅਣਚਾਹੇ ਵਾਲ ਆਪਣੇ ਆਪ ਨਿਕਲ ਜਾਣਗੇ।