ਵੇਲਜ਼ ਦੇ ਸਵਾਨਸੀ ਵਿੱਚ ਮਨਦੀਪ ਜੌਹਲ ਨੂੰ ਚੋਰੀ ਦੇ ਦੋਸ਼ ਵਿੱਚ 40 ਮਹੀਨੇ ਦੀ ਕੈਦ

jailed for 40 months
ਲੰਡਨ, 5 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਦੇ ਸਵਾਨਸੀ ਖੇਤਰ ਦੇ ਕਰਾਊਨ ਕੋਰਟ ਨੇ 33 ਸਾਲਾ ਮਨਦੀਪ ਜੌਹਲ ਵਾਸੀ ਪੈਂਟਗਬਿਨ ਰੋਡ, ਰੈਵਨਹਿੱਲ ਚੋਰੀ ਦੇ ਦੋਸ਼ ਹੇਠ 40 ਮਹੀਨੇ ਕੈਦ ਦੀ ਸਜ਼ਾ ਦਿੱਤੀ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ ਮਨਦੀਪ ਇਕ ਦੁਕਾਨ ‘ਤੇ ਕੰਮ ਕਰਦਾ ਸੀ, ਜਿਥੇ ਉਹ ਇਕ ਔਰਤ ਗਾਹਕ ਦੇ ਘਰ ਗਿਆ ਤੇ ਰੌਲਾ ਪਾਉਂਦਾ ਹੋਇਆ ਇਕ ਕਮਰੇ ਵਿੱਚੋਂ ਦੋ ਮੋਬਾਈਲ ਫੋਨ ਚੋਰੀ ਕਰਕੇ ਭੱਜ ਗਿਆ। ਗੁਆਂਢੀਆਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਕੁਝ ਦੇਰ ਬਾਅਦ ਪੁਲਸ ਨੇ ਮਨਦੀਪ ਜੌਹਲ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਇਸ ਮੌਕੇ ਮਨਦੀਪ ਨੇ ਸ਼ਰਾਬ ਅਤੇ ਕੋਕੀਨ ਦੀ ਵਰਤੋਂ ਕੀਤੀ ਹੋਈ ਸੀ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੇ ਏਦਾਂ ਕਿਉਂ ਕੀਤਾ, ਪ੍ਰੰਤੂ ਮਨਦੀਪ ਜੌਹਲ ਨੇ ਮੁੱਢਲੀ ਸੁਣਵਾਈ ਮੌਕੇ ਹੀ ਚੋਰੀ ਦੇ ਦੋਸ਼ ਮੰਨ ਲਏ। ਅਦਾਲਤ ਨੇ ਮਨਦੀਪ ਨੂੰ 40 ਮਹੀਨੇ ਕੈਦ ਦੀ ਸਜ਼ਾ ਸੁਣਾਉਂਦਿਆਂ ਪੀੜਤਾਂ ਤੋਂ ਅਣਮਿੱਥੇ ਸਮੇਂ ਲਈ ਦੂਰ ਰਹਿਣ ਦੇ ਹੁਕਮ ਸੁਣਾਏ ਹਨ।