ਵੂਮੈਨ ਸੇਫਟੀ ਉੱਤੇ ਕੰਮ ਕਰ ਰਹੀ ਹਾਂ : ਪ੍ਰਿਟੀ ਜਿੰਟਾ

preet zinta
ਪ੍ਰਿਟੀ ਜਿੰਟਾ 2017 ਨੂੰ ਮਹਿਲਾਵਾਂ ਦਾ ਸਾਲ ਮੰਨਦੀ ਹੈ। ਉਸ ਅਨੁਸਾਰ ਔਰਤਾਂ ਦੇ ਲਈ ਵਕਤ ਬਹੁਤ ਬਦਲ ਰਿਹਾ ਹੈ। ਇਹ ਬਹੁਤ ਵਧੀਆ ਸਮਾਂ ਹੈ ਜਿੱਥੇ ਕਾਰਪੋਰੇਟ ਜਗਤ ਹੋਵੇ ਜਾਂ ਕੋਈ ਵੀ ਦਫਤਰ, ਸਾਰੀਆਂ ਥਾਵਾਂ ‘ਤੇ ਮਹਿਲਾਵਾਂ ਪ੍ਰਮੁੱਖਤਾ ਨਾਲ ਦਿਖਾਈ ਦੇ ਰਹੀਆਂ ਹਨ। ਮੈਂ ਇਹ ਸਾਲ ਮਹਿਲਾਵਾਂ ਨੂੰ ਹੀ ਡੈਡੀਕੇਟ ਕੀਤਾ ਹੈ। ਮੈਂ ਵੂਮੈਨ ਸੇਫਟੀ ‘ਤੇ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੀ ਹਾਂ। ਅਗਲੇ ਕੁਝ ਮਹੀਨਿਆਂ ਵਿੱਚ ਜਲਦੀ ਹੀ ਇਸ ਪ੍ਰੋਜੈਕਟ ਨੂੰ ਲਾਂਚ ਕਰਾਂਗੀ। ਇਹ ਨਾ ਕੇਵਲ ਸੁਰੱਖਿਆ, ਬਲਕਿ ਅਵੇਰਨੈਂਸ ਦੇ ਲਈ ਵੀ ਹੈ।