‘ਵੀਰੇ ਦੀ ਵੈਡਿੰਗ’ ਵਿੱਚ 25 ਸਾਲ ਪੁਰਾਣੀ ਡਰੈੱਸ ਪਹਿਨੀ ਕਰੀਨਾ ਨੇ


ਫਿਲਮ ‘ਵੀਰੇ ਦੀ ਵੈਡਿੰਗ’ ਵਿੱਚ ਇੱਕ ਸੀਨ ਹੈ, ਜਿਸ ਵਿੱਚ ਕਰੀਨਾ ਕਪੂਰ ਦੁਲਹਨ ਬਣੀ ਨਜ਼ਰ ਆ ਰਹੀ ਹੈ। ਇਸ ਸੀਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੈ। ਇਸ ਸੀਨ ਵਿੱਚ ਕਰੀਨਾ ਨੇ ਜੋ ਡਰੈਸ ਪਹਿਨੀ ਹੈ ਉਹ ਤਕਰੀਬਨ 25 ਸਾਲ ਪੁਰਾਣੀ ਹੈ। ਇਸ ਨੂੰ ਅਬੁ ਜਾਨੀ-ਸੰਦੀਪ ਖੋਸਲਾ ਦੇ ਵਿੰਟੇਜ ਕੁਲੈਕਸ਼ਨ ਤੋਂ ਲਿਆ ਗਿਆ ਹੈ।
ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਰੀਨਾ ਕਪੂਰ ਵੱਲੋਂ ਫਿਲਮ ਵਿੱਚ ਕੈਰੀ ਕੀਤੀ ਗਈ ਡਰੈੱਸ ਉਨ੍ਹਾਂ ਦੇ ਵਿੰਟੇਜ ਕੁਲੈਕਸ਼ਨ ਵਿੱਚੋਂ ਇੱਕ ਹੈ, ਜਿਸ ਨੂੰ ਉਨ੍ਹਾਂ ਨੇ 25 ਸਾਲ ਪਹਿਲਾਂ ਡਿਜ਼ਾਈਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਫਿਲਮ ਦੀ ਪ੍ਰੋਡਿਊਸਰ ਰੀਆ ਕਪੂਰ ਉਨ੍ਹਾਂ ਕੋਲ ਆਈ ਅਤੇ ਉਨ੍ਹਾਂ ਦੇ ਕੁਲੈਕਸ਼ਨ ਵਿੱਚੋਂ ਇਹ ਲਹਿੰਗਾ ਸਿਲੈਕਟ ਕੀਤਾ। ਅਸੀਂ ਬਲਾਊਜ਼ ਦੀ ਫਿਟਿੰਗ ਕਰੀਨਾ ਦੇ ਹਿਸਾਬ ਨਾਲ ਕੀਤੀ ਤੇ ਦੁਪੱਟਾ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ।