‘ਵੀਰੇ ਦੀ ਵੈਡਿੰਗ’ ਛੱਡਣਾ ਚਾਹੁੰਦੀ ਸੀ ਕਰੀਨਾ ਕਪੂਰ

karina
ਰੀਆ ਕਪੂਰ ਦੀ ਫਿਲਮ ‘ਵੀਰੇ ਦੀ ਵੈਡਿੰਗ’ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਕਰੀਨਾ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨੀਆ ਅਤੇ ਸੋਨਮ ਕਪੂਰ ਨਜ਼ਰ ਆਉਣ ਵਾਲੀਆਂ ਹਨ। ਇਹ ਫਿਲਮ ਚਾਰ ਸਹੇਲੀਆਂ ਦੀ ਕਹਾਣੀ ‘ਤੇ ਆਧਾਰਤ ਹੈ। ਇੱਕ ਗੱਲਬਾਤ ਵਿੱਚ ਕਰੀਨਾ ਕਪੂਰ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ, ਜਦ ਉਸ ਨੇ ਰੀਆ ਕਪੂਰ ਨੂੰ ਇਹ ਕਿਹਾ ਸੀ ਕਿ ਉਹ ਉਸ ਦੇ ਰੋਲ ਦੇ ਲਈ ਕਿਸੇ ਨਵੀਂ ਲੜਕੀ ਨੂੰ ਕਾਸਟ ਕਰ ਲਵੇ, ਜੋ ਉਸ ਤੋਂ ਲਗਭਗ 10 ਸਾਲ ਛੋਟੀ ਹੋਵੇ।
ਕਰੀਨਾ ਨੇ ਦੱਸਿਆ; ਦਰਅਸਲ ਉਸ ਵਕਤ ਮੈਂ ਪ੍ਰੈਗਨੈਂਟ ਸੀ। ਇਸ ਲਈ ਮੈਂ ਰੀਆ ਨੂੰ ਇਹ ਕਿਹਾ ਸੀ। ਅੱਜ ਕੱਲ੍ਹ ਪ੍ਰੋਡਿਊਸਰ ਵੱਡੀਆਂ ਅਭਿਨੇਤਰੀਆਂ ਨੂੰ ਬਿਨਾਂ ਕਿਸੇ ਗੱਲ ਦੇ ਫਿਲਮ ਤੋਂ ਹਟਾ ਦਿੰਦੇ ਹਨ, ਪਰ ਰੀਆ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਫਿਲਮ ਔਰਤਾਂ ‘ਤੇ ਆਧਾਰਤ ਹੈ ਤੇ ਉਹ ਮੇਰੇ ਬਿਨਾਂ ਇਹ ਫਿਲਮ ਅੱਗੇ ਨਹੀਂ ਵਧਾਏਗੀ।” ਰੀਆ ਨੇ ਕਰੀਨਾ ਦਾ ਸਾਥ ਦਿੰਦੇ ਹੋਏ ਉਸ ਨੂੰ ਸਮਾਂ ਦਿੱਤਾ ਅਤੇ ਫਿਲਮ ਨੂੰ ਥੋੜ੍ਹਾ ਹੋਰ ਅੱਗੇ ਵਧਾਇਆ।
ਚਰਚਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਸਤੰਬਰ ਵਿੱਚ ਸ਼ੁਰੂ ਹੋਣੀ ਹੈ। ਆਪਣੇ ਕਿਰਦਾਰ ਨੂੰ ਲੈ ਕੇ ਕਰੀਨਾ ਨੇ ਦੱਸਿਆ, ‘‘ਮੈਂ ਆਪਣੇ ਦੋਸਤਾਂ ਬਾਰ ਬੇਹੱਦ ਪੰਜੈਸਿਵ ਹਾਂ। ਫਿਲਮ ਵਿੱਚ ਮੇਰਾ ਇਹੀ ਰੂਪ ਦੇਖਣ ਨੂੰ ਮਿਲੇਗਾ। ਇਹ ਚਾਰ ਲੜਕੀਆਂ ਦੀ ਕਹਾਣੀ ਹੈ, ਜੋ ਮੇਰਾ ਵਿਆਹ ਅਟੈਂਡ ਕਰਨ ਆਉਂਦੀਆਂ ਹਨ। ਇਸ ਵਿੱਚ ਮਹਿਲਾਵਾਂ ਦੇ ਇਮੋਸ਼ਨ ਵੀ ਹੋਣਗੇ।’