ਵੀਰਾ

-ਡਾਕਟਰ ਪ੍ਰੱਗਿਆ ਅਵਸਥੀ
”ਦੀਦੀ, ਦੇਖ ਮੈਂ ਕਿੰਨਾ ਸੋਹਣਾ ਗਿਫਟ ਬਣਾਇਆ ਹੈ ਤੇਰੇ ਲਈ।” ਫਾਈਲਾਂ ਤੋਂ ਸਿਰ ਚੁੱਕ ਕੇ ਦੇਖਿਆ ਤਾਂ ਉਹ ਇੱਕ ਰੰਗੀਨ ਕਾਗਜ਼ ਮੈਨੂੰ ਦਿਖਾ ਰਹੀ ਸੀ। ਸੱਚਮੁੱਚ ਬਹੁਤ ਸੋਹਣੀ ਪੇਂਟਿੰਗ ਕੀਤੀ ਸੀ ਉਸ ਨੇ। ਮੇਰੀ ਮੇਜ਼ ਤੋਂ ਸਕੈਚ ਪੈੱਨ ਅਤੇ ਹਾਈਲਾਈਟਰ ਚੁੱਕ ਇਧਰ-ਉਧਰ ਟੱਪ ਰਹੀ ਸੀ, ਦਫਤਰ ਦੇ ਉਸ ਛੋਟੇ ਜਿਹੇ ਕੈਬਿਨ ਵਿੱਚ।
”ਕੀ ਹੋਇਆ ਬੇਟਾ?ḔḔ ਮੈਂ ਪੁੱਛਿਆ।
”ਕੁਝ ਨਹੀਂ ਦੀਦੀ, ਬੱਸ ਗਿਫਟ ਵਧੀਆ ਨਹੀਂ ਬਣਿਆ, ਤਾਂ ਦੋਬਾਰਾ ਬਣਾ ਰਹੀ ਹਾਂ,” ਕਹਿੰਦੇ ਹੋਏ ਫਿਰ ਕੁਝ ਬਣਾਉਣ ਲੱਗੀ।
ਜਿਵੇਂ ਹੀ ਕਮਰੇ ਵਿੱਚ ਵੜੀ ਸੀ, ਮੈਂ ਮੁਸਕਰਾਈ, ਜਿਵੇਂ ਉਹ ਇਹ ਹੀ ਚਾਹੁੰਦੀ ਸੀ। ਤੇਜ਼ੀ ਨਾਲ ਆਈ ਅਤੇ ਸਾਹਮਣੇ ਰੱਖੀ ਘੁੰਮਣ ਵਾਲੀ ਕੁਰਸੀ ਉੱਤੇ ਬੈਠ ਗਈ। ਪੂਰੇ ਕੈਬਿਨ ਨੂੰ ਘੁੰਮ-ਘੁੰਮ ਕੇ ਖੂਬ ਧਿਆਨ ਨਾਲ ਦੇਖਿਆ, ਫਿਰ ਮੇਰੇ ਵੱਲੇ ਦੇਖਣ ਲੱਗੀ। ਮੈਂ ਵੀ ਸਵਾਲ ਕਰਨ ਦਾ ਸਹੀ ਸਮਾਂ ਤਾੜ ਕੇ ਉਸ ਤੋਂ ਪੁੱਛ ਲਿਆ, ”ਤੈਨੂੰ ਡਰ ਨਹੀਂ ਲੱਗਾ, ਕਿੱਥੇ ਲੈ ਕੇ ਜਾ ਰਿਹਾ ਸੀ ਉਹ ਭਈਆ?”
ਉਹ ਬੋਲੀ, ”ਨਹੀਂ ਦੀਦੀ, ਨਹੀਂ ਲੱਗਾ।” ਅਤੇ ਫਿਰ ਉਸ ਦੀ ਰੰਗਾਂ ਨਾਲ ਖੇਡ ਸ਼ੁਰੂ ਹੋ ਗਈ।
ਉਹ ਦੂਸਰੀ ਵਾਰ ਜਦ ਪੇਂਟਿੰਗ ਬਣਾ ਲਿਆਈ, ਤਾਂ ਮੈਂ ਤਾਰੀਫ ਕਰਦੇ ਹੋਏ ਕਿਹਾ, ”ਬਹੁਤ ਸੁੰਦਰ ਗਿਫਟ ਬਣਾ ਦਿੱਤਾ ਬੇਟਾ ਤੂੰ।”
ਇਕਦਮ ਬੋਲੀ, ”ਨਹੀਂ ਦੀਦੀ, ਇਸ ਵਿੱਚ ਅਜੇ ਆਪਣਾ ਨਾਂਅ ਲਿਖਾਂਗੀ-‘ਉਮਾ ਕਾਨ੍ਹੇ ਮਾਨਾਪੁਰ’।”
”ਵਾਹ! ਤੇਰਾ ਨਾਂਅ ਤਾਂ ਬਹੁਤ ਵਧੀਆ ਏ” ਮੈਂ ਕਿਹਾ।
”ਹਾਂ ਦੀਦੀ, ਮਾਂ ਦੱਸ ਰਹੀ ਸੀ ਕਿ ਇਹ ਨਾਂਅ ਉਨ੍ਹਾਂ ਨੇ ਰੱਖਿਆ ਹੈ,” ਚਿਹਰੇ Ḕਤੇ ਭੋਲਾਪਣ ਲਿਆ ਕੇ ਬੋਲੀ। ”ਅੰਮਾ, ਪਾਪਾ ਦੋਵੇਂ ਮਜ਼ਦੂਰੀ ਕਰਦੇ ਹਨ, ਵੱਡਾ ਭਰਾ ਅੱਠਵੀਂ ਤੱਕ ਪੜ੍ਹਿਆ ਹੈ, ਮੈਂ ਛੇਵੀਂ ਕਲਾਸ ਵਿੱਚ ਹਾਂ।” ਬੱਸ ਜਿਵੇਂ ਪੁੱਛਣ ਦੀ ਦੇਰ ਸੀ, ਘਰ ਦਾ ਪੂਰਾ ਚਿੱਤਰ ਉਮਾ ਨੇ ਸਾਹਮਣੇ ਉਤਾਰ ਕੇ ਰੱਖ ਦਿੱਤਾ।
ਮੈਂ ਉਸ ਨੂੰ ਆਪਣੇ ਕੋਲ ਬੁਲਾਇਆ, ਪਿਆਰ ਨਾਲ ਉਸ ਦੇ ਸਿਰ Ḕਤੇ ਹੱਥ ਰੱਖ ਕੇ ਪੁੱਛਿਆ, ”ਕੀ ਹੋਇਆ ਸੀ ਕੱਲ੍ਹ ਉਮਾ।”
”ਦੀਦੀ, ਉਹ ਪਿੰਡ ਦੇ ਇੱਕ ਅੰਕਲ ਜੀ ਘਰ ਆਏ ਸਨ। ਅੰਮਾ ਨੂੰ ਬੋਲੇ, ਕੰਮ ਤੋਂ ਜਾਣਾ ਹੈ ਭੋਪਾਲ, ਮਦਦ ਦੇ ਲਈ ਮੈਨੂੰ ਲੈ ਜਾਣ ਦੀ ਗੱਲ ਕਹੀ।” ਬਿਨਾਂ ਸਾਹ ਲਏ ਉਹ ਬੋਲੀ ਜਾ ਰਹੀ ਜਾ ਸੀ।
”ਤੂੰ ਆਉਣ ਦੇ ਲਈ ਮੰਨ ਲਿਆ ਉਮਾ?” ਮੈਂ ਪੁੱਛਿਆ।
”ਨਹੀਂ ਦੀਦੀ, ਮੈਂ ਤਾਂ ਬੱਕਰੀ ਚਰਾਉਣ ਗਈ ਸੀ ਸਹੇਲੀਆਂ ਦੇ ਨਾਲ। ਘਰ ਆਈ ਤਾਂ ਅੰਮਾ ਬੋਲੀ ਕਿ ਅੰਕਲ ਜੀ ਨੂੰ ਕੰਮ ਦਿਸਦਾ ਹੈ, ਉਸ ਦੇ ਨਾਲ ਚਲੀ ਜਾ, ਸ਼ਹਿਰ ਵੀ ਘੁੰਮ ਲਵੇਂਗੀ ਅਤੇ ਕੱਪੜਿਆਂ ਦਾ ਝੋਲਾ ਦੇ ਦਿੱਤਾ। ਕੱਲ੍ਹ ਟ੍ਰੇਨ ਰਾਹੀਂ ਆਈ ਸੀ ਅੰਕਲ ਜੀ ਦੇ ਨਾਲ।” ਕਹਿੰਦੇ ਹੋਏ ਉਸ ਦਾ ਚਿਹਰਾ ਮੁਰਝਾ ਗਿਆ।
”ਫਿਰ ਕੀ ਹੋਇਆ, ਕੱਲ੍ਹ ਕਿਉਂ ਰੋ ਰਹੀ ਸੀ?” ਮੈਂ ਬੜੀ ਹੈਰਾਨੀ ਨਾਲ ਪਿਆਰ ਕਰਦੇ ਹੋਏ ਪੁੱਛਿਆ।
”ਦੀਦੀ, ਉਹ ਅੰਕਲ ਜੀ ਚੰਗੇ ਨਹੀਂ ਹਨ।ḔḔ ਇੱਕ ਪਲ ਲਈ ਝਿਜਕੀ, ਫਿਰ ਸਭ ਕਹਿੰਦੀ ਚਲੀ ਗਈ, ”ਕੱਲ੍ਹ ਮੈਂ ਡਰ ਗਈ ਸੀ ਦੀਦੀ, ਬਹੁਤ ਯਾਦ ਆ ਰਹੀ ਸੀ ਅੰਮਾ ਦੀ।”
”ਚੰਗਾ ਉਮਾ, ਅਸੀਂ ਅੱਜ ਹੀ ਚੱਲਾਂਗੇ ਅੰਮਾ ਕੋਲ, ਤੂੰ ਜਾ ਕੇ ਖਾਣਾ ਖਾ ਆ, ਫਿਰ ਦੱਸਣਾ ਕੀ ਹੋਇਆ ਸੀ।ḔḔ
ਥੋੜ੍ਹੀ ਦੇਰ ਤੱਕ ਮੈਨੂੰ ਸੁਣਦੀ ਰਹੀ। ਫਿਰ ਬੋਲੀ, ”ਦੀਦੀ, ਘਰ ਜਾਂਦੇ ਹੋ ਖਾਣਾ ਖਾਣ? ਰੋਜ਼ ਜਾਂਦੇ ਹੋ? ਇਥੇ ਕਿਉਂ ਨਹੀਂ ਖਾਂਦੇ?” ਦੋਬਾਰਾ ਪ੍ਰਸ਼ਨਾਂ ਦੀ ਵਾਛੜ।
ਚੁੱਪ ਕਰਾਉਣ ਦੇ ਲਈ ਆਪਣੀ ਅਸਿਸਟੈਂਟ ਵੱਲ ਇਸ਼ਾਰਾ ਕਰ ਕੇ ਕਿਹਾ, ”ਜਾ, ਉਸ ਦੀਦੀ ਨਾਲ ਜਾ ਕੇ ਖਾਣਾ ਖਾ ਆ। ਫਿਰ ਅਸੀਂ ਮਿਲਾਂਗੇ।”
ਉਸ ਨੇ ਆਪਣਾ ਸਿਰ ਹਿਲਾਉਂਦੇ ਹੋਏ ਜ਼ੋਰ ਨਾਲ ਉਸ ਦਾ ਹੱਥ ਫੜਿਆ ਅਤੇ ਖਾਣਾ ਖਾਣ ਚਲੀ ਗਈ।
ਮੈਂ ਲੰਚ Ḕਤੇ ਘਰ ਆਈ। ਅੱਜ ਦੇਰ ਹੋ ਗਈ ਸੀ। ਇਹ ਆਏ ਨਹੀਂ ਸਨ, ਬੇਟੀ ਕੋਚਿੰਗ ਗਈ ਸੀ, ਬੇਟਾ ਸਕੂਲ, ਤੇ ਬੱਝੇ ਮਨ ਨਾਲ ਖਾਣਾ ਇਕੱਲੇ ਹੀ ਖਾਧਾ। ਮਨ ਵਿੱਚ ਸਵਾਲ ਘੁੰਮ ਰਹੇ ਸਨ ਕਿ ਕੀ ਹੋਇਆ ਹੋਵੇਗਾ ਉਸ ਦੇ ਨਾਲ, ਜੋ ਉਹ ਪ੍ਰੇਸ਼ਾਨ ਹੋਈ। ਲੰਚ ਕਰ ਕੇ ਦਫਤਰ ਪਹੁੰਚੀ ਤਾਂ ਦੇਖਿਆ ਉਮਾ ਪਹਿਲਾਂ ਹੀ ਉਥੇ ਬੈਠੀ ਸੀ। ਤਪਾਕ ਨਾਲ ਬੋਲੀ, ”ਦੀਦੀ, ਕਿੰਨਾ ਬੇਕਾਰ ਲੱਗ ਰਿਹਾ ਸੀ ਮੈਨੂੰ, ਕਿੰਨੀ ਦੇਰ ਲਾ ਦਿੱਤੀ ਤੁਸੀਂ।” ਫਿਰ ਦੋ ਮਿੰਟ ਵਿੱਚ ਸਭ ਗੱਲਾਂ ਪੁੱਛ ਲਈਆਂ, ”ਦੀਦੀ ਖਾਣਾ ਖਾਧਾ? ਕਿਹੜੀ ਸਬਜ਼ੀ ਖਾਧੀ?”
ਮੈਂ ਉਸ ਤੋਂ ਪੁੱਛਿਆ ਤਾਂ ਮੁਸਕਰਾਉਂਦੇ ਹੋਏ ਬੋਲੀ, ”ਮੈਂ ਆਈਸਕਰੀਮ ਵੀ ਖਾਧੀ। ਦੀਦੀ, ਮੈਂ ਸ਼ਾਮ ਨੂੰ ਤਦ ਤੱਕ ਨਹੀਂ ਜਾਵਾਂਗੀ, ਜਦ ਤੱਕ ਪਾਪਾ ਨਹੀਂ ਆਉਣਗੇ ਪਿੰਡ ਤੋਂ, ਮੈਂ ਤੁਹਾਡੇ ਕੋਲ ਹੀ ਰਹਾਂਗੀ।” ਬੱਸ ਕਹਿੰਦੇ ਕਹਿੰਦੇ ਮੇਰੇ ਵੱਲ ਉਸ ਨੇ ਦੇਖਿਆ ਅਤੇ ਬੋਲੀ, ”ਚੰਗਾ ਦੇਖੋ, ਇਹ ਇੱਕ ਹੋਰ ਗਿਫਟ।” ਪਹਿਲੇ ਚਿੱਤਰ ਤੋਂ ਜ਼ਿਆਦਾ ਸੁੰਦਰ ਅਤੇ ਰੰਗੀਨ, ਜਿਵੇਂ ਆਪਣੀ ਦੁਨੀਆ ਰੰਗਾਂ ਨਾਲ ਭਰ ਦੇਣਾ ਚਾਹੁੰਦੀ ਹੋਵੇ।
ਇਹੀ ਕਲਾਕਾਰ ਜੇ ਸ਼ਹਿਰ ਵਿੱਚ ਹੁੰਦਾ ਤਾਂ ਅੱਜ ਇਸ ਦਾ ਹੁਨਰ ਜੱਗ ਜਾਹਰ ਹੋ ਜਾਂਦਾ। ਪ੍ਰਤੀਯੋਗਤਾਵਾਂ ਜਿੱਤਦੀ। ਹੁਣ ਵੀ ਪਿੰਡਾਂ ਵਿੱਚ ਕਿੰਨਾ ਪਿਛੜਾਪਨ ਹੈ ਕਿ ਮਾਂ-ਬਾਪ ਆਪਣੀ ਬੇਟੀ ਨੂੰ ਬੋਝ ਸਮਝਦੇ ਹਨ। ਦੁਰਗਾ, ਲਛਮੀ, ਉਮੀæææਨਾਂਅ ਤਾਂ ਰੱਖਦੇ ਹਨ, ਪਰ ਉਨ੍ਹਾਂ ਨਾਵਾਂ ਦੀ, ਉਨ੍ਹਾਂ ਦੇ ਗੁਣਾਂ ਦੀ ਕਦਰ ਨਹੀਂ ਕਰਦੇ।
”ਉਮਾ, ਪਾਪਾ ਅੱਜ ਨਹੀਂ ਆਉਣਗੇ ਬੇਟਾ, ਕੱਲ੍ਹ ਆਉਣਗੇ,” ਮੈਂ ਕਿਹਾ।
ਜਿਵੇਂ ਆਪਣੇ ਮਨ ਨੂੰ ਉਸ ਨੇ ਸਮਝਾ ਲਿਆ ਸੀ, ਉਹ ਹੌਲੀ ਜਿਹੇ ਬੋਲੀ, ”ਹਾਂ ਦੀਦੀ, ਪੈਸਿਆਂ ਦਾ ਇੰਤਜ਼ਾਮ ਕਰ ਰਹੇ ਹੋਣਗੇ।”
“ਤਾਂ ਤੈਨੂੰ ਡਰ ਨਹੀਂ ਲੱਗਾ ਉਨ੍ਹਾਂ ਅੰਕਲ ਜੀ ਤੋਂ?” ਮੈਂ ਉਤਸ਼ਾਹਵਸ ਉਸ ਤੋਂ ਪੁੱਛਿਆ।
”ਦੀਦੀ, ਮੈਂ ਤਾਂ ਭਾਂਪ ਗਈ ਸੀ ਅੰਕਲ ਜੀ ਨੂੰ, ਇਸ ਲਈ ਇੱਕ ਚੰਗੀ ਆਂਟੀ ਜੀ ਨੂੰ ਸਭ ਦੱਸ ਦਿੱਤਾ। ਦੀਦੀ, ਸਾਡੀ ਅੰਮਾ ਨੇ ਸਿਖਾਇਆ ਹੈ ਕਿ ਕਿਸੇ ਦੀ ਘਟੀਆ ਗੱਲ ਨਹੀਂ ਸਹਿਣਾ।” 11 ਸਾਲ ਦੀ ਉਸ ਲੜਕੀ ਵਿੱਚ ਜਿਵੇਂ ਦੁਰਗਾ ਜਿਹਾ ਤੇਜ਼ ਤੇ ਕਾਲੀ ਜਿਹਾ ਸਾਹਸ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇੱਕ ਦੂਰ-ਦੁਰਾਡੇ ਦੇ ਬੇਹੱਦ ਪਿਛੜੇ ਪਿੰਡ ਦੇ ਅਨਪੜ੍ਹ ਮਾਂ-ਬਾਪ ਦੀ ਛੋਟੀ ਜਿਹੀ ਲੜਕੀ, ਇੰਨੇ ਵੱਡੇ ਅਣਜਾਣ ਸ਼ਹਿਰ ਵਿੱਚ, ਅਣਜਾਣ ਲੋਕਾਂ ਦੇ ਨਾਲ, ਫਿਰ ਵੀ ਇੰਨਾ ਆਤਮ ਵਿਸ਼ਵਾਸ, ਆਪਣੇ ਆਤਮ ਸਨਮਾਨ ਦੀ ਰੱਖਿਆ ਦਾ ਸਾਹਸ। ਦੰਗ ਰਹਿ ਗਈ ਮੈਂ ਤਾਂ। ਸਿੰਘ ਦੀ ਅਸਲੀ ਸ਼ਕਤੀ-ਦੁਰਗਾ ਰੂਪ, ਅੱਜ ਜਿਵੇਂ ਸਾਹਮਣੇ ਸੀ। ”ਦੀਦੀ, ਮੈਂ ਡਰਦੀ ਨਹੀਂ, ਬੱਸ ਇਹ ਸੋਚ ਰਹੀ ਸੀ ਕਿ ਕਿਸ ਨੂੰ ਕਹਾਂ” ਕਹਿੰਦੇ ਕਹਿੰਦੇ ਪੇਂਟਿੰਗ ਵਿੱਚ ਰੰਗ ਭਰਦੀ ਜਾ ਰਹੀ ਸੀ। ਆਪਣੇ ਸਿਰ ਨੂੰ ਪੂਰੀ ਤਰ੍ਹਾਂ ਕਾਗਜ਼ ਵਿੱਚ ਰੁਝਾ ਕੇ। ਦੇਖਦੇ ਦੇਖਦੇ ਉਸ ਨੇ ਇੱਕ ਹੋਰ ਗਿਫਟ ਮੇਰੇ ਲਈ ਤਿਆਰ ਕਰ ਦਿੱਤਾ ਸੀ ਅਤੇ ਉਠ ਕੇ ਟੇਬਲ ਤੋਂ ਪਿੰਨ ਚੁੱਕ ਕੇ ਕੈਬਿਨ ਵਿੱਚ ਲੱਗੇ ਡਿਸਪਲੇਅ ਬੋਰਡ Ḕਤੇ ਲਗਾਉਣ ਲੱਗੀ। ਉਥੋਂ ਹੀ ਸਿਰ ਘੁੰਮਾ ਕੇ ਬੋਲੀ, ”ਦੀਦੀ, ਇਸ ਨੂੰ ਨਾਲ ਕੱਢਣਾ, ਲੱਗੀ ਰਹਿਣ ਦੇਣਾ। ਮੁਸਕਰਾਉਂਦੇ ਹੋਏ ਮੈਂ ਹਾਮੀ ਭਰੀ।”
ਸ਼ਾਮ ਦੇ ਸਾਢੇ ਪੰਜ ਵੱਜਣ ਵਾਲੇ ਸਨ। ਮੈਂ ਘੜੀ ਵੱਲ ਦੇਖਿਆ। ਉਸ ਦਾ ਮੂੰਹ ਉੱਤਰ ਗਿਆ, ”ਦੀਦੀ ਘਰ ਜਾਓਗੇ? ਫਿਰ ਮੈਂ ਕੀ ਕਰਾਂਗੀ?”
ਮੈਂ ਕੁਝ ਸੋਚਿਆ ਅਤੇ ਉਸ ਨੂੰ ਕਿਹਾ, ”ਚੱਲ ਮੇਰੇ ਨਾਲ।”
ਤੁਰੰਤ ਖੜ੍ਹੀ ਹੋ ਗਈ। ਨਾ ਕੋਈ ਡਰ, ਨਾ ਕੋਈ ਖੌਫ। ਆਤਮ ਵਿਸ਼ਵਾਸ ਨਾਲ ਲਬਰੇਜ। ਬੱਚਿਆਂ ਦੇ ਨਾਲ ਬਾਜ਼ਾਰ ਲੈ ਗਈ, ਬੜੇ ਖੁਸ਼ ਸਨ ਸਭ। ਬੱਚਿਆਂ ਦੇ ਨਾਲ ਅਸੀਂ ਸਭ ਨੇ ਆਈਸਕਰੀਮ ਖਾਧੀ। ਫਿਰ ਮੈਂ ਕਿਹਾ, ”ਚਲੋ ਇੱਕ ਟਾਪ ਲੈ ਲਓ।”
ਉਸ ਨੇ ਤੁਰੰਤ ਕਿਹਾ, ”ਦੀਦੀ ਇੱਕ ਗੱਲ ਕਹਾਂ, ਮਾਂ ਦੇ ਲਈ ਸਾੜੀ ਲੈ ਜਾਵਾਂਗੀ।” ਛੋਟਾ ਜਿਹਾ ਬਚਪਨ, ਪਰ ਸਮੁੰਦਰ ਜਿਹਾ ਦਿਲ, ਮੈਂ ਲਈ ਅਥਾਹ ਸਨਮਾਨ, ਪਿਆਰ, ਤਿਆਗ਼ææਸਭ ਕੁਝ ਉਸ ਨੰਨੀ ਜਿਹੀ ਜਾਨ ਵਿੱਚ ਭਰਿਆ ਹੋਇਆ ਸੀ।
ਸ਼ਾਮ ਢਲ ਚੁੱਕੀ ਸੀ। ਆਪਣੇ ਦੋਵਾਂ ਬੱਚਿਆਂ ਤੇ ਉਮਾ ਅਤੇ ਉਮਾ ਦੇ ਨਾਲ ਅਸੀਂ ਵਾਪਸ ਪਰਤੇ। ਰਾਤ ਹੋਈ, ਦਿਲ ਵਿੱਚ ਬੱਸ ਜਿਵੇਂ ਇੱਕ ਹੀ ਪ੍ਰਸ਼ਨ ਕਿ ਆਖਰ ਕੀ ਮਜਬੂਰੀ ਰਹੀ ਹੋਵੇਗੀ ਉਮਾ ਦੀ ਮਾਂ ਦੀ, ਜੋ ਆਪਣੀ ਨੰਨੀ ਜਿਹੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ। ਬੱਸ, ਅੱਖਾਂ ਤੱਕਦੇ-ਤੱਕਦੇ ਸਵੇਰੇ ਹੋ ਗੋਈ।
ਰੋਜ਼ ਦੀ ਤਰ੍ਹਾਂ ਤਿਆਰ ਹੋ ਕੇ ਜਲਦੀ ਨਾਲ ਦਫਤਰ ਗਈ। ਥੋੜ੍ਹੀ ਦੇਰ ਵਿੱਚ ਕੈਬਿਨ ਦਾ ਪਰਦਾ ਚੁੱਕਦੇ ਹੋਏ ਹਸਦੇ ਬੋਲੀ, ”ਦੀਦੀæææ।ḔḔ ਜ਼ੋਰ ਨਾਲ ਚੀਕੀ ਤੇ ਆ ਕੇ ਲਿਪਟ ਗਈ, ”ਦੀਦੀ, ਦੀਦੀ ਮੇਰੇ ਪਾਪਾ ਆ ਗਏ, ਦੇਖੋ।” ਫਿਰ ਪਿਤਾ ਨਾਲ ਮਿਲਾਉਂਦੇ ਹੋਏ ਬੋਲੀ, ”ਪਾਪਾ ਇਹ ਦੀਦੀ ਹਨ, ਮੈਂ ਕੱਲ੍ਹ ਤੋਂ ਇਨ੍ਹਾਂ ਦੇ ਕੋਲ ਹਾਂ। ਇਹ ਦੇਖੋ ਮੈਂ ਦੀਦੀ ਨੂੰ ਕੱਲ੍ਹ ਤਿੰਨ ਗਿਫਟ ਦਿੱਤੇ।” ਮੋਢੇ Ḕਤੇ ਪਰਨਾ ਰੱਖੀ ਉਮਾ ਦੇ ਪਾਪਾ ਪੈਰ ਛੂਹਣ ਲੱਗੇ। ਦਿਲ ਤਾਂ ਕਰ ਰਿਹਾ ਸੀ ਕਿ ਉਸ ਦੇ ਵਰ੍ਹ ਪਵਾਂ, ਫਿਰ ਉਮਾ ਦਾ ਲਿਹਾਜ ਕਰ ਕੇ ਚੁੱਪ ਰਹਿ ਗਈ।
”ਮੈਡਮ ਜੀ, ਸਾਡੇ ਤੋਂ ਇਹ ਵੱਡੀ ਗਲਤੀ ਹੋ ਗਈ, ਤੁਸੀਂ ਬਚਾ ਲਿਆ,” ਕਹਿ ਕੇ ਜ਼ਾਰ-ਜ਼ਾਰ ਰੋਣ ਲੱਗੇ।
ਉਮਾ ਬੋਲੀ, ”ਪਾਪਾ, ਕੋਈ ਗੱਲ ਨਹੀਂ। ਵੈਸੇ ਵੀ ਦੀਦੀ ਕਹਿੰਦੀ ਹੈ ਕਿ ਮੈਂ ਹਿੰਮਤ ਵਾਲੀ ਹਾਂ। ਵੱਡੀ ਹੋ ਕੇ ਉਹੋ ਜਿਹੀ ਹੀ ਬਣਾਂਗੀ?” ਥੋੜ੍ਹੇ ਜਿਹੇ ਸ਼ਬਦਾਂ ਵਿੱਚ ਉਹ ਜਿਵੇਂ ਦੋ ਦਿਨ ਸਾਰਾ ਬਿਰਤਾਂਤ ਕਹਿ ਦੇਣਾ ਚਾਹੁੰਦੀ ਸੀ।
ਫਿਰ ਉਹ ਇਕਦਮ ਬੋਲੀ, ”ਦੀਦੀ, ਜ਼ਰਾ ਆਪਣਾ ਨੰਬਰ ਦੇਣਾ।ḔḔ ਇੱਕ ਕਾਗਜ਼ ਪੈੱਨ ਚੁੱਕ ਕੇ ਲਿਖਣ ਲੱਗੀ।
ਮੈਂ ਤਲਖੀ ਨਾਲ ਪੁੱਛਿਆ ਕਿ ਕੀ ਕਰੇਂਗੀ ਉਸ ਨੰਬਰ ਦਾ?
ਉਹ ਮਾਯੂਸੀ ਨਾਲ ਬੋਲੀ, ‘ਦੀਦੀ, ਮੇਰੇ ਪਾਪਾ ਜਦ ਮੇਰੀ ਪੜ੍ਹਾਈ ਛੁਡਾਉਣ ਦੀ ਗੱਲ ਕਰਨਗੇ, ਤਾਂ ਤੁਹਾਡੇ ਨਾਲ ਗੱਲ ਕਰਾਂ ਦਿਆਂਗੀ।” ਨੰਬਰ ਲੈਣ ਦਾ ਰਾਜ਼ ਤਦ ਸਮਝ ਆਇਆ।
ਉਸ ਦੇ ਜਾਣ ਦਾ ਵਕਤ ਹੋ ਗਿਆ ਸੀ। ਉਹ ਕਲਰ ਬਾਕਸ, ਸਕੈਚ ਪੈਨ, ਬਰੱਸ਼ ਦਾ ਇੱਕ ਸੈਟ ਮੇਰੇ ਹੱਥਾਂ Ḕਚੋਂ ਲੈਂਦੀ ਹੋਈ ਬੋਲੀ, ”ਦੀਦੀ, ਹੁਣ ਕਲਾਸ ਵਿੱਚ ਪਹਿਲਾ ਨੰਬਰ ਲਿਆਂਵਾਗੀ। ਤੁਹਾਡੇ ਵਰਗਾ ਬਣਨਾ ਹੈ ਨਾ।”
ਉਸ ਨੂੰ ਜਾਂਦਾ ਦੇਖ ਮਨ ਅਸ਼ਾਂਤ ਹੋ ਗਿਆ। ਇੰਨੀ ਹਿੰਮਤ, ਤਾਕਤ, ਸਮਝਦਾਰੀ, ਵੱਡਾਪਣ, ਛੋਟੀ ਜਿਹੀ ਬੱਚੀ ਵਿੱਚ ਜੇ ਨਹੀਂ ਹੁੰਦਾ, ਤਾਂ ਅੱਜ ਪਤਾ ਨਹੀਂ ਕੀ ਹੋ ਜਾਂਦਾ। ”ਬਾਇ ਦੀਦੀ, ਚਿੰਤਾ ਨਾ ਕਰਨਾ, ਰਾਤ ਦਾ ਖਾਣਾ ਰੱਖ ਲਿਆ ਹੈ, ਪਾਪਾ ਨੂੰ ਵੀ ਖੁਆ ਦਿਆਂਗੀ,” ਕਹਿੰਦੇ ਹੋਏ ਅੱਖਾਂ ਤੋਂ ਓਹਲੇ ਹੋ ਗਈ।