ਵਿੰਨ, ਹੌਰਵਥ ਦੱਖਣਪੱਛਮੀ ਓਨਟਾਰੀਓ ਵਿੱਚ ਚੋਣਾਂ ਸਬੰਧੀ ਕਰਨਗੀਆਂ ਐਲਾਨ ;ਫੋਰਡ ਟੋਰਾਂਟੋ ਵਿੱਚ ਕਰਨਗੇ ਰੈਲੀ


ਓਨਟਾਰੀਓ, 15 ਮਈ (ਪੋਸਟ ਬਿਊਰੋ) : ਅੱਜ ਦੋ ਵੱਡੀਆਂ ਪਾਰਟੀਆਂ ਦੇ ਆਗੂ ਜੂਨ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਾਸਤੇ ਦੱਖਣਪੱਛਮੀ ਓਨਟਾਰੀਓ ਵਿੱਚ ਕੈਂਪੇਨਿੰਗ ਕਰਨਗੇ।
ਲਿਬਰਲ ਆਗੂ ਕੈਥਲੀਨ ਵਿੰਨ ਵੱਲੋਂ ਸਵੇਰ ਵੇਲੇ ਚੋਣਾਂ ਦੇ ਸਬੰਧ ਵਿੱਚ ਵਾਟਰਲੂ ਵਿੱਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਦੁਪਹਿਰ ਨੂੰ ਉਹ ਚੋਣਾਂ ਦੇ ਸਬੰਧ ਵਿੱਚ ਲੰਡਨ ਵਿੱਚ ਐਲਾਨ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗੁਏਲਫ ਵਿੱਚ ਬ੍ਰਿਊਰੀ ਦਾ ਦੌਰਾ ਕੀਤਾ ਜਾਵੇਗਾ। ਐਨਡੀਪੀ ਆਗੂ ਐਂਡਰੀਆ ਹੌਰਵਥ ਵੱਲੋਂ ਇਸ ਦੌਰਾਨ ਅੱਜ ਸਵੇਰੇ ਲੰਡਨ ਵਿੱਚ ਚੋਣਾਂ ਦੇ ਸਬੰਧ ਵਿੱਚ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ ਪੈਰਿਸ ਵਿੱਚ ਇਸ ਸਬੰਧ ਵਿੱਚ ਦੁਪਹਿਰ ਵੇਲੇ ਐਲਾਨ ਕਰੇਗੀ ਤੇ ਸਾਮ ਨੂੰ ਕਿਚਨਰ ਵਿੱਚ ਹੈਲਥ ਕੇਅਰ ਉੱਤੇ ਕੇਂਦਰਿਤ ਟਾਊਨ ਹਾਲ ਮੀਟਿੰਗ ਕਰੇਗੀ।
ਇਸ ਦੌਰਾਨ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਟੋਰਾਂਟੋ ਵਿੱਚ ਸਵੇਰੇ ਰੈਲੀ ਕਰਨਗੇ। ਇਸ ਤੋਂ ਇਲਾਵਾ ਦਿਨ ਭਰ ਉਨ੍ਹਾਂ ਦਾ ਕੋਈ ਹੋਰ ਸ਼ਡਿਊਲ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗ੍ਰੀਨ ਪਾਰਟੀ ਵੱਲੋਂ ਸੋਮਵਾਰ ਨੂੰ ਆਪਣਾ ਪਲੇਟਫੌਰਮ ਜਾਰੀ ਕੀਤਾ ਗਿਆ।