ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

2013-12-09 20.45.02ਬਰੈਮਟਨ ( ਨਿੱਕੀ ਅਰੋੜਾ ) ਵਿਸਾਖੀ ਮੇਲੇ ਦੇ ਸੰਬੰਧ ਵਿੱਚ ਸਕਾਈਡੋਮ ਗਰੁੱਪ ਵਲੋਂ ਮਿਤੀ 10 ਅਪ੍ਰੈਲ 2017 ਨੂੰ 210 ਰਦਰਫੋਰਡ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਤਨਾਮ ਸਿੰਘ ਗੈਦੂ , ਇੰਦਰਜੀਤ ਸਿੰਘ ਗੈਦੂ , ਇੰਦਰਪਾਲ ਸਿੰਘ ਗੈਦੂ ਅਤੇ ਸਤਬੀਰ ਸਿੰਘ ਗੈਦੂ ਸ਼ਾਮਿਲ ਹੋਏ। ਮੀਟਿੰਗ ਵਿਚ ਇਹ ਪੱਕਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਮੇਲਾ 210 ਰਦਰਫੋਰਡ ਉੱਤੇ ਮਿਤੀ 21 ਮਈ 2017 ਨੂੰ ਮਨਾਇਆ ਜਾਵੇਗਾ। ਮੇਲੇ ਵਿੱਚ ਲੱਕੀ ਡਰਾਅ ਸਿਸਟਮ ਰੱਖਿਆ ਜਾਵੇਗਾ , ਜਿਸ ਵਿੱਚ 10 ਲੱਕੀ ਡਰਾਅ ਕੱਢੇ ਜਾਣਗੇ। ਮਹਿਮਾਨਾਂ ਦੀ ਸੇਵਾ ਲਈ ਚਾਹ , ਪਕੌੜੇ ਦਾ ਪਰ੍ਬੰਧ ਕੀਤਾ ਜਾਵੇਗਾ। ਦੁਪਹਿਰ ਦੇ ਭੋਜਨ ਵਿਚ ਛੋਲੇ ਭਟੁਰੇ ਦਾ ਪਰ੍ਬੰਧ ਕੀਤਾ ਜਾਵੇਗਾ। ਸਮੂਹ ਕੈਨੇਡਾ ਵਾਸੀਆਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਬੱਚਿਆਂ ਲਈ ਵੀ ਇਸ ਮੇਲੇ ਵਿੱਚ ਖਾਸ ਪਰ੍ਬੰਧ ਕੀਤਾ ਜਾਵੇਗਾ ਜਿਸ ਵਿੱਚ ਬੱਚੇ ਵੱਧ ਚੜ੍ਹ ਕੇ ਹਿਸਾ ਲੈ ਸਕਦੇ ਹਨ। ਸਮੂਹ ਕੈਨੇਡਾ ਵਾਸੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਤਾਂ ਕਿ ਅਸੀਂ ਸਭ ਪੰਜਾਬ ਦੇ ਇਸ ਤਿਉਹਾਰ ਨੂੰ ਇਕਤਰ ਹੋ ਕੇ ਮਨ੍ਹਾ ਸਕੀਏ ਅਤੇ ਆਪਣੀ ਭਾਈਵਾਲੀ ਨੂੰ ਹੋਰ ਵਧਾ ਸਕੀਏ।
ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਸਭ ਇਸ ਮੇਲੇ ਵਿਚ ਹੁੰਮ ਹੁੱਮਾ ਕੇ ਪਹੁੰਚਣ ਦੀ ਕੋਸ਼ਿਸ਼ ਕਰੋਗੇ। ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ ਨੂੰ 416-305-9878 ਤੇ ਸੰਪਰਕ ਕੀਤਾ ਜਾ ਸਕਦਾ ਹੈ।