ਵਿਸ਼ਵ ਸਕੇਟਿੰਗ ਚੈਂਪੀਅਨਸ਼ਿਪ ‘ਚ ਕੈਨੇਡਾ ਦੀਆਂ ਕੁੜੀਆਂ ਨੇ ਦੋ ਮੈਡਲ ਜਿੱਤ ਕੇ ਰਚਿਆ ਇਤਿਹਾਸ

medal

ਓਟਾਵਾ, 1 ਅਪ੍ਰੇਲ (ਪੋਸਟ ਬਿਊਰੋ)- ਕੈਨੇਡਾ ਦੀਆਂ ਕੁੜੀਆਂ ਨੇ ਵਿਸ਼ਵ ਫਿਗਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹ ਚੈਂਪੀਅਨਸ਼ਿਪ ਹੇਲਸਿੰਕੀ ਵਿਚ ਆਯੋਜਿਤ ਕੀਤੀ ਗਈ ਸੀ। ਨਿਊ ਲੈਬਰਾਡੋਰ ਦੀ ਕੀਟਲਿਨ ਓਸਮੌਂਡ ਨੇ 218.13 ਪੁਆਇੰਟ ਹਾਸਲ ਕਰਕੇ ਇਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦੋਂ ਕਿ ਓਨਟਾਰੀਓ ਦੀ ਗੈਬਰੀਏਲੇ ਡੇਲਮੈਨ ਨੇ 213.52 ਪੁਆਇੰਟ ਹਾਸਲ ਕਰਕੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਨੇ ਇਸ ਚੈਂਪੀਅਨਸ਼ਿਪ ਵਿਚ ਦੋ ਮੈਡਲ ਹਾਸਲ ਕੀਤੇ ਹਨ। ਇਸ ਚੈਂਪੀਅਨਸ਼ਿਪ ਵਿਚ ਰੂਸ ਦੀ ਕੁੜੀ ਨੇ ਸੋਨੇ ਦਾ ਤਗਮਾ ਹਾਸਲ ਕੀਤਾ।