ਵਿਰਾਟ ਵੱਲੋਂ ‘ਫਿਲੌਰੀ’ ਬਣਾਉਣ ਦੀ ਚਰਚਾ ਤੋਂ ਹੈਰਾਨ ਹੈ ਅਨੁਸ਼ਕਾ

virat
ਨਿਰਦੇਸ਼ਕ ਏ ਲਾਲ ਨੇ ਕਿਹਾ ਕਿ ਅਦਾਕਾਰਾ-ਨਿਰਮਾਤਾ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਵੱਲੋਂ ਫਿਲਮ ‘ਫਿਲੌਰੀ’ ਦਾ ਨਿਰਮਾਣ ਕਰਨ ਦੀਆਂ ਖਬਰਾਂ ਤੋਂ ਨਾਰਾਜ਼ ਨਹੀਂ, ਸਗੋਂ ਹੈਰਾਨ ਹੈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਅਨੁਸ਼ਕਾ ਦੇ ਬੁਆਏ ਫਰੈਂਡ ਵਿਰਾਟ ਕੋਹਲੀ ਨੇ ਫਿਲਮ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ‘ਐ ਦਿਲ ਹੈ ਮੁਸ਼ਕਿਲ’ ਫਿਲਮ ਦੀ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਸੀ।
ਘਟਨਾ ਦਾ ਜ਼ਿਕਰ ਕਰਦਿਆਂ ਫਿਲਮ ਦੇ ਨਿਰਦੇਸ਼ਕ ਲਾਲ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਉਹ ਨਾਰਾਜ਼ ਸੀ, ਮੈਨੂੰ ਲੱਗਦਾ ਹੈ ਕਿ ਉਹ ਹੈਰਾਨ ਸੀ ਕਿ ਇਸ ਤਰ੍ਹਾਂ ਦੀਆਂ ਖਬਰਾਂ ਕਿਉਂ ਆ ਰਹੀਆਂ ਹਨ।” ਅਨੁਸ਼ਕਾ ਸ਼ਰਮਾ, ਸੂਰਜ ਸ਼ਰਮਾ ਤੇ ਦਿਲਜੀਤ ਦੋਸਾਂਝ ਵਰਗੇ ਕਲਾਕਾਰਾਂ ਨਾਲ ਸਜੀ ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।