ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਪੰਜਾਬ ਆਉਣਾ ਹੋਰ ਸੌਖਾ ਹੋਇਆ

nri
ਮੋਹਾਲੀ, 2 ਅਪ੍ਰੈਲ (ਪੋਸਟ ਬਿਊਰੋ)- ਮੋਹਾਲੀ ਵਾਲੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਨਵੀਂ ਸਹੂਲਤ ਦੀ ਸ਼ੁਰੂਆਤ ਕਰਦੇ ਹੋਏ ਈ-ਟੂਰਿਸਟ ਵੀਜ਼ਾ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਕੱਲ੍ਹ ਦੁਪਹਿਰ ਵੇਲੇ ਰਸਮੀ ਉਦਘਾਟਨ ਕਰ ਦਿੱਤਾ ਗਿਆ। ਚੰਡੀਗੜ੍ਹ ਹਵਾਈ ਅੱਡੇ ‘ਤੇ ਸ਼ੁਰੂ ਹੋਈ ਇਸ ਸੇਵਾ ਨਾਲ ਅਮਰੀਕਾ, ਕੈਨੇਡਾ ਅਤੇ ਹੋਰਨਾਂ ਥਾਵਾਂ ‘ਤੇ ਵੱਸਦੇ ਪੰਜਾਬ ਵਾਸੀਆਂ ਨੂੰ ਇਹ ਲਾਭ ਹੋਵੇਗਾ ਕਿ ਐਮਰਜੈਂਸੀ ਵੇਲੇ ਪੰਜਾਬ ਆਉਣ ਲਈ ਅੰਬੈਸੀ ਦੇ ਗੇੜੇ ਮਾਰਨ ਦੀ ਲੋੜ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਜਾਰੀ ਸਲਿੱਪ ਉੱਤੇ ਈ-ਟੂਰਿਸਟ ਵੀਜ਼ਾ ਏਥੋਂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜ ਜਾਵੇਗਾ ਅਤੇ ਉਹ ਅੱਗੇ ਰਵਾਨਾ ਹੋ ਸਕਣਗੇ।
ਕੱਲ੍ਹ ਈ ਟੂਰਿਸਟ ਵੀਜ਼ਾ ਦੀ ਸ਼ੁਰੂਆਤ ਮੌਕੇ ਕੌਮਾਂਤਰੀ ਹਵਾਈ ਅੱਡੇ ‘ਤੇ ਵਿਦੇਸ਼ ਤੋਂ ਆਏ ਪੰਜਾਬੀਆਂ ਦੇ ਚਿਹਰਿਆਂ’ ਤੇ ਰੌਣਕ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੂੰ ਕਿਸੇ ਖੁਸ਼ੀ ਗਮੀ ਜਾਂ ਇਲਾਜ ਆਦਿ ਲਈ ਆਉਣ ਵੇਲੇ ਜਦੋਂ ਵੀਜ਼ੇ ਦੀ ਲੋੜ ਪੈਂਦੀ ਸੀ ਤਾਂ ਏਥੇ ਇਹ ਸੁਵਿਧਾ ਨਾ ਹੋਣ ਕਰ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਮੋਹਾਲੀ ਵਿਖੇ ਇਸ ਦੀ ਸ਼ੁਰੂਆਤ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ।