ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਅਧਿਆਪਕਾ ਦੋਸ਼ੀ ਕਰਾਰ

teacherਓਨਟਾਰੀਓ, 7 ਮਾਰਚ (ਪੋਸਟ ਬਿਊਰੀ) : ਓਨਟਾਰੀਓ ਦੇ ਸਾਬਕਾ ਸਕੂਲ ਟੀਚਰ ਨੂੰ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦਾ ਜਿਨਸੀ ਸੋ਼ਸ਼ਣ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ।
36 ਸਾਲਾ ਜੈਕਲੀਨ ਮੈਕਲੈਰਨ ਜਿਨਸੀ ਸ਼ੋਸ਼ਣ ਕਰਨ ਦੇ ਸੱਤ ਮਾਮਲਿਆਂ ਵਿੱਚ ਦੋਸ਼ੀ ਪਾਈ ਗਈ ਹੈ। ਇਹ ਸੱਭ ਪੂਰਬੀ ਓਨਟਾਰੀਓ ਦੀ ਟਵੀਡ ਮਿਉਂਸਪੈਲਿਟੀ ਵਿੱਚ ਅਕਤੂਬਰ 2013 ਤੋਂ ਫਰਵਰੀ 2016 ਦਰਮਿਆਨ ਵਾਪਰਿਆ। ਉਸ ਸਮੇਂ ਮੈਕਲੈਰਨ 6ਵੀਂ ਤੇ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫਰੈਂਚ ਪੜ੍ਹਾਉਂਦੀ ਸੀ।
ਮੈਕਲੈਰਨ ਨੂੰ ਜਿਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਉਨ੍ਹਾਂ ਵਿੱਚ ਜਿਨਸੀ ਸ਼ੋਸ਼ਣ, ਭਰਮਾਉਣਾ, ਬੱਚਿਆਂ ਸਬੰਧੀ ਲੱਚਰ ਸਾਹਿਤ ਰੱਖਣਾ, ਜਿਨਸੀ ਦਖਲਅੰਦਾਜ਼ੀ ਤੇ ਅਲੱਗ ਤਰ੍ਹਾਂ ਦੀ ਸਮੱਗਰੀ ਵੰਡਣਾ ਆਦਿ ਸ਼ਾਮਲ ਹਨ। ਅੱਠਾਂ ਵਿੱਚੋਂ ਚਾਰ ਬੱਚੇ ਤਾਂ 16 ਸਾਲ ਤੋਂ ਘੱਟ ਉਮਰ ਦੇ ਸਨ। ਬਾਕੀ ਚਾਰ 18 ਸਾਲ ਤੋਂ ਘੱਟ ਉਮਰ ਦੇ ਸਨ। ਉਸ ਨੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ ਨਾਲ ਵੀ ਜਿਨਸੀ ਸਬੰਧ ਬਣਾਏ।
ਅਦਾਲਤ ਵਿੱਚ ਦੱਸਿਆ ਗਿਆ ਕਿ ਮੈਕਲੈਰਨ ਨੇ ਕਈ ਮੌਕਿਆਂ ਉੱਤੇ ਅਸ਼ਲੀਲ ਤਸਵੀਰਾਂ ਵੀ ਵਿਦਿਆਰਥੀਆਂ ਨਾਲ ਵਟਾਈਆਂ। ਉਸ ਨੂੰ 19 ਮਈ ਨੂੰ ਸਜ਼ਾ ਸੁਣਾਈ ਜਾਵੇਗੀ।