ਵਿਕੀਲੀਕਸ ਦਾ ਜੂਲੀਅਨ ਅਸਾਂਜੇ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

assange
ਲੰਡਨ, 19 ਮਈ (ਪੋਸਟ ਬਿਊਰੋ)- ਹਲਚਲ ਮਚਾ ਦੇਣ ਵਾਲੀ ਸਾਈ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਦੇ ਖਿਲਾਫ ਬਲਾਤਕਾਰ ਦੇ ਦੋਸ਼ਾਂ ਨੂੰ ਸਵੀਡਨ ਦੀ ਸਰਕਾਰ ਨੇ ਰੱਦ ਕਰ ਦਿੱਤਾ ਹੈ। 7 ਸਾਲ ਚੱਲੀ ਜਾਂਚ ਤੋਂ ਬਾਅਦ ਹੁਣ ਸਵੀਡਨ ਨੇ ਜੂਲੀਅਨ ਅਸਾਂਜੇ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਸਵੀਡਨ ਦੇ ਪਬਲਿਕ ਪ੍ਰਾਸੀਕਿਊਸ਼ਨ ਦੇ ਡਾਇਰੈਕਟਰ ਨੇ ਇਸ ਦਾ ਐਲਾਨ ਕੀਤਾ ਹੈ। ਡਾਇਰੈਕਟਰ ਮੈਰਿਨ ਨਾਈ ਨੇ ਸ਼ੁੱਕਰਵਾਰ ਸਵੇਰੇ ਜਾਣਕਾਰੀ ਦਿੱਤੀ ਕਿ ਜੂਲੀਅਨ ਅਸਾਂਜੇ ਦੇ ਖਿਲਾਫ ਬਲਾਤਕਾਰ ਦੇ ਜੋ ਦੋਸ਼ ਲੱਗਦੇ ਸਨ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਅੱਜ ਇਸ ਗੱਲ ਦੀ ਆਸ ਸੀ ਕਿ ਜਾਂਚ ਕਰਤਾ ਅਸਾਂਜੇ ਦੇ ਖਿਲਾਫ ਪੂਰੇ ਯੂਰਪ ਵਿੱਚ ਗ੍ਰਿਫਤਾਰੀ ਜਾਰੀ ਹੋਏ ਵਾਰੰਟ ਰੱਦ ਕਰਦੇ ਹਨ ਜਾਂ ਨਹੀਂ।
45 ਸਾਲ ਦੇ ਆਸਟ੍ਰੇਲੀਅਨ ਨਾਗਰਿਕ ਜੂਲੀਅਨ ਅਸਾਂਜੇ ਉੱਤੇ ਸਾਲ 2010 ਵਿੱਚ ਦੋ ਸਵੀਡਿਸ਼ ਲੜਕੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ। ਅਸਾਂਜੇ ਹਮੇਸ਼ਾ ਇਸ ਗੱਲ ਨੂੰ ਰੱਦ ਕਰਦੇ ਰਹੇ। ਉਨ੍ਹਾਂ ਨੂੰ ਇਸ ਦਾ ਡਰ ਸੀ ਕਿ ਇਨ੍ਹਾਂ ਦੋਸ਼ਾਂ ਦੇ ਬਹਾਨੇ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾ ਸਕਦਾ ਹੈ, ਜਿੱਥੇ ਉਨ੍ਹਾਂ ਖਿਲਾਫ ਅਮਰੀਕੀ ਫੌਜ ਤੇ ਰਣਨੀਤੀ ਨਾਲ ਜੁੜੇ ਹਜ਼ਾਰਾਂ ਡਾਕੂਮੈਂਟਸ ਲੀਕ ਕਰਨ ਦਾ ਕੇਸ ਚਲਾਇਆ ਜਾ ਸਕਦਾ ਹੈ। ਸਾਲ 2012 ਤੋਂ ਅਸਾਂਜੇ ਲੰਡਨ ਵਿੱਚ ਇਕਵਾਡੋਰ ਦੇ ਦੂਤਘਰ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਜੇ ਉਨ੍ਹਾਂ ਨੇ ਦੂਤਘਰ ਤੋਂ ਬਾਹਰ ਕਦਮ ਰੱਖਿਆ ਤਾਂ ਬ੍ਰਿਟੇਨ ਦੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਸ਼ੁੱਕਰਵਾਰ ਨੂੰ ਸਟਾਕਹੋਮ ਕੋਰਟ ਵਿੱਚ ਪਬਲਿਕ ਆਫਿਸ ਵਿੱਚ ਅਸਾਂਜੇ ਦੇ ਗ੍ਰਿਫਤਾਰੀ ਵਾਰੰਟ ਨੂੰ ਰੀਨਿਊ ਕਰਨ ਜਾਂ ਉਸ ਵਾਰੰਟ ਨੂੰ ਰੱਦ ਕਰਨ ਦਾ ਆਖਰੀ ਦਿਨ ਸੀ। ਅਸਾਂਜੇ ਦੇ ਸਵੀਡਿਸ਼ ਵਕੀਲ ਨੇ ਪਿਛਲੇ ਮਹੀਨੇ ਨਵਾਂ ਪੱਖ ਦਾਖਲ ਕੀਤਾ ਤੇ ਮੰਗ ਕੀਤੀ ਸੀ ਕਿ ਅਸਾਂਜੇ ਦੀ ਗ੍ਰਿਫਤਾਰੀ ਵਾਰੰਟ ਰੱਦ ਹੋ ਜਾਵੇ। ਵਕੀਲ ਨੇ ਅਮਰੀਕਾ ਦੇ ਅਟਾਰਨੀ ਜਨਰਲ ਜੇਫ ਸੈਸ਼ੰਸ ਦੇ ਉਸ ਬਿਆਨ ਤੋਂ ਬਾਅਦ ਇਹ ਗੱਲ ਕਹੀ ਸੀ, ਜਿਸ ਵਿੱਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਸਾਂਜੇ ਉਨ੍ਹਾਂ ਦੀ ਲੋੜ ਦੀ ਪਹਿਲ ਹੋਣਗੇ। ਵਕੀਲ ਨੇ ਇਸ ਪਿੱਛੇ ਦਲੀਲ ਦਿੱਤੀ ਕਿ ਇਸ ਤੋਂ ਸਾਫ ਹੈ ਕਿ ਅਮਰੀਕਾ ਹਾਲੇ ਅਸਾਂਜੇ ਦੇ ਖਿਲਾਫ ਕਾਰਵਾਈ ਕਰਨ ਦੀ ਇੱਛਾ ਰੱਖਦਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਵਾਰੰਟ ਰੱਦ ਕਰਨਾ ਚਾਹੀਦਾ ਹੈ ਤਾਂ ਜੋ ਅਸਾਂਜੇ ਇਕਵਾਡੋਰ ਲਈ ਰਵਾਨਾ ਹੋ ਸਕੇ ਅਤੇ ਉਥੇ ਪਨਾਹ ਲੈ ਸਕੇ।