ਵਾਲਾਂ ਲਈ ਬੈਸਟ ਹੈ ਦਹੀਂ

dahi
ਚਿਹਰੇ ਦੇ ਨਾਲ-ਨਾਲ ਸਾਡੇ ਵਾਲ ਵੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ ਹਨ, ਪਰ ਜੇ ਵਾਲ ਰੁੱਖੇ-ਸੁੱਕੇ ਤੇ ਬੇਜਾਨ ਹੋ ਜਾਣ ਤਾਂ ਇਹ ਸਾਡੀ ਪ੍ਰਸਨੈਲਿਟੀ ‘ਤੇ ਬੁਰਾ ਅਸਰ ਵੀ ਪਾਉਂਦੇ ਹਨ। ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਭਰਪੂਰ ਸ਼ੈਂਪੂ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਗ੍ਰੋਥ ਅਤੇ ਨੈਚੂਰਲ ਸ਼ਾਈਨ ਕਿਤੇ ਗੁਆਚ ਜਾਂਦੀ ਹੈ। ਇਸ ਦੀ ਥਾਂ ਜੇ ਤੁਸੀਂ ਘਰੇਲੂ ਤਰੀਕੇ ਅਪਣਾਓਗੇ ਤਾਂ ਬੈਸਟ ਹੈ।
ਰੁੱਖੇ-ਸੁੱਕੇ ਅਤੇ ਬੇਜਾਨ ਵਾਲਾਂ ਲਈ ਦਹੀਂ ਬਹੁਤ ਫਾਇਦੇਮੰਦ ਹੈ। ਇਸ ਦੇ ਲਈ ਤੁਸੀਂ ਆਂਡੇ ਅਤੇ ਦਹੀਂ ਦਾ ਮਾਸਕ ਲਗਾਓ। ਇੱਕ ਬਾਉਲ ਵਿੱਚ ਦਹੀਂ ਤੇ ਆਂਡੇ ਨੂੰ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਬਿਲਕੁਲ ਪਲੇਨ ਕਰ ਲਓ। ਇਸ ਮਾਸਕ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਟਿਪਸ ਤੱਕ 30 ਮਿੰਟ ਤੱਕ ਲਾਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਰੁੱਖੇ ਤੇ ਬੇਜਾਨ ਵਾਲਾਂ ਵਿੱਚ ਸ਼ਾਈਨ ਆਵੇਗੀ। ਇਸ ਨੂੰ ਹਫਤੇ ਵਿੱਚ ਦੋ ਵਾਰ ਕਰੋ।
ਕੇਲਾ ਅਤੇ ਦਹੀਂ: ਵਾਲਾਂ ਦੀਆਂ ਜੜ੍ਹਾਂ ਨੂੰ ਸਾਫ ਰੱਖਣ ਤੇ ਪੋਸ਼ਣ ਦੇਣ ਲਈ ਕੇਲੇ ਅਤੇ ਦਹੀਂ ਦਾ ਮਾਸਕ ਲਾਓ। ਇੱਕ ਬਾਉਲ ਵਿੱਚ ਕੇਲਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿੱਚ ਦਹੀਂ, ਸ਼ਹਿਦ ਤੇ ਨਿੰਬੂ ਦਾ ਰਸ ਪਾ ਕੇ ਸਮੂਥ ਮਾਸਕ ਬਣਾ ਲਓ। ਇਸ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਟਿਪਸ ਤੱਕ 20-25 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਇਸ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨੂੰ ਹਫਤੇ ਵਿੱਚ ਦੋ ਵਾਰ ਵਾਲਾਂ ‘ਤੇ ਲਗਾਓ।
ਵਾਲਾਂ ਨੂੰ ਟੁੱਟਣ-ਝੜਨ ਤੋਂ ਬਚਾਉਣ ਲਈ ਦਹੀਂ ਅਤੇ ਆਲਿਵ ਆਇਲ ਦਾ ਬਣਿਆ ਹੇਅਰ ਮਾਸਕ ਲਗਾਓ। ਬਾਉਲ ਵਿੱਚ ਜੈਤੂਨ ਦਾ ਤੇਲ ਅਤੇ ਦਹੀਂ ਪਾ ਕੇ ਇਸ ਨੂੰ ਇੱਕ ਪਾਸੇ ਰੱਖ ਲਓ। ਪਹਿਲਾਂ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ ਤਾਂ ਕਿ ਵਾਲਾਂ ਦੀ ਗੰਦਗੀ ਨਿਕਲ ਜਾਵੇ। ਹੁਣ ਹਲਕੇ ਗਿੱਲੇ ਵਾਲਾਂ ‘ਤੇ ਤੇਲ ਅਤੇ ਦਹੀਂ ਦਾ ਮਿਸ਼ਰਣ 20-25 ਮਿੰਟ ਲਗਾਓ। ਬਾਅਦ ਵਿੱਚ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਐਵੋਕਾਡੋ ਤੇ ਦਹੀਂ: ਐਵੋਕਾਡੋ ਦਾ ਗੁੱਦਾ ਕੱਢ ਕੇ ਇਸ ਨੂੰ ਚੰਗੀ ਤਰ੍ਹਾਂ ਮਸਲ ਲਓ। ਇਸ ਵਿੱਚ ਦਹੀਂ, ਜੈਤੁਨ ਦਾ ਤੇਲ ਅਤੇ ਸ਼ਹਿਦ ਪਾ ਕੇ ਮਾਸਕ ਤਿਆਰ ਕਰਲਓ। ਇਸ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਟਿਪਸ ਤੱਕ 20 ਮਿੰਟ ਲਈ ਲਗਾਓ। ਇਸ ਤੋਂ ਬਾਅਦ ਇਸ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨੂੰ ਹਫਤੇ ਇੱਕ ਵਾਰ ਵਾਲਾਂ ‘ਤੇ ਲਗਾਓ।