ਵਾਲਮਾਰਟ ਕਰੇਗੀ ਕਈ ਕਰਮਚਾਰੀਆਂ ਦੀ ਛਾਂਗੀ

walmartਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਵਾਲਮਾਰਟ ਕੈਨੇਡਾ ਵੱਲੋਂ ਪੁਨਰਗਠਨ ਦੇ ਚੱਲਦਿਆਂ ਆਪਣੇ ਕਈ ਕਰਮਚਾਰੀਆਂ ਦੀ ਛਾਂਗੀ ਕੀਤੀ ਜਾ ਰਹੀ ਹੈ।
ਬੁਲਾਰੇ ਐਲੈਕਸ ਰੌਬਰਟਨ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿੰਨੇ ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਣਗੇ। ਉਨ੍ਹਾਂ ਉਸ ਮੀਡੀਆ ਰਿਪੋਰਟ ਵਿੱਚ ਕੀਤੇ ਦਾਅਵੇ ਤੋਂ ਵੀ ਇਨਕਾਰ ਕੀਤਾ ਜਿਸ ਵਿੱਚ ਇਹ ਆਖਿਆ ਗਿਆ ਸੀ ਕਿ 475 ਕਾਮਿਆਂ ਦੀ ਛਾਂਗੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਸਲ ਗਿਣਤੀ ਕਿਤੇ ਘੱਟ ਹੈ।
ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਕੰਪਨੀ ਆਪਣੇ ਸਟੋਰ ਦੇ ਪੁਨਰਗਠਨ ਦੀ ਕੋਸਿ਼ਸ਼ ਕਰ ਰਹੀ ਹੈ, ਇਸ ਲਈ ਕਰਮਚਾਰੀ ਇੱਕ ਖਾਸ ਡਿਪਾਰਟਮੈਂਟ ਦੀ ਥਾਂ ਪੂਰੇ ਸਟੋਰ ਵਿੱਚ ਕੰਮ ਕਰਨਗੇ। ਵਾਲਮਾਰਟ ਕੈਨੇਡਾ ਵਿੱਚ ਅਕਤੂਬਰ 2016 ਤੱਕ 91,000 ਕਰਮਚਾਰੀ ਕੰਮ ਕਰ ਰਹੇ ਸਨ। ਵਾਲਮਾਰਟ ਦੀ ਵੈੱਬਸਾਈਟ ਅਨੁਸਾਰ ਕੈਨੇਡਾ ਵਿੱਚ ਕੰਪਨੀ ਦੇ 410 ਸਟੋਰ ਹਨ।