ਵਾਣੀ ਨੂੰ ਬਲਾਕ ਕਰਨਾ ਚਾਹੁੰਦੀ ਹੈ ਭੂਮੀ ਪੇਡਨੇਕਰ


ਭੂਮੀ ਪੇਡਨੇਕਰ ਅਤੇ ਵਾਣੀ ਕਪੂਰ ਦੋਵਾਂ ਨੂੰ ਯਸ਼ਰਾਜ ਬੈਨਰ ਨੇ ਇੰਟਰੋਡਿਊਸ ਕੀਤਾ ਸੀ। ਭੂਮੀ ਨੇ ਜਿੱਥੇ ‘ਦਮ ਲਗੀ ਕੇ ਹਈਸ਼ਾ’ ਦੇ ਨਾਲ ਡੈਬਿਊ ਕੀਤਾ ਸੀ, ਉਥੇ ਵਾਣੀ ਨੇ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ਵਿੱਚ ਕਰੀਅਰ ਸ਼ੁਰੂ ਕੀਤਾ ਸੀ। ਤਦ ਤੋਂ ਲੈ ਕੇ ਹੁਣ ਤੱਕ ਭੂਮੀ ਲਗਾਤਾਰ ਤਿੰਨ ਹਿੱਟ ਦੇ ਚੁੱਕੀ ਹੈ। ਵਾਣੀ ਦਾ ਕਰੀਅਰ ਕੁਝ ਖਾਸ ਨਹੀਂ ਰਿਹਾ।
ਹਾਲ ਹੀ ਵਿੱਚ ਜਦ ਭੂਮੀ ਨੂੰ ਇੱਕ ਚੈਟ ਸ਼ੋਅ ਵਿੱਚ ਪੁੱਛਿਆ ਗਿਆ ਕਿ ਉਹ ਕਿਸ ਸੈਲੇਬ੍ਰਿਟੀ ਨੂੰ ਬਲਾਕ ਕਰਨਾ ਚਾਹੇਗੀ ਤਾਂ ਉਨ੍ਹਾਂ ਨੇ ਵਾਣੀ ਕਪੂਰ ਦਾ ਨਾਂਅ ਲਿਆ। ਭੂਮੀ ਨੇ ਤੁਰੰਤ ਸਿਚੂਏਸ਼ਨ ਸੰਭਾਲਦੇ ਹੋਏ ਕਿਹਾ, ‘ਉਹ ਦੋਸਤ ਹੈ, ਸਮਝ ਜਾਏਗੀ।’