ਵਾਈਸ ਚਾਂਸਲਰ ਬਣਨ ਪਿੱਛੋਂ ਵਿਵਾਦਾਂ ਵਿੱਚ ਹੀ ਰਹੇ ਪ੍ਰੋæ ਅਜਾਇਬ ਸਿੰਘ ਬਰਾੜ

ajaib singhbrar
* ਜਲੰਧਰ ਦੇ ਕਾਲਜ ਦੀ ਜ਼ਮੀਨ ਦੇ ਕੇਸ ਨਾਲ ਵੀ ਚਰਚਾ ਵਿੱਚ ਰਹੇ
ਅੰਮ੍ਰਿਤਸਰ, 17 ਮਾਰਚ (ਪੋਸਟ ਬਿਊਰੋ)- 2009 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਵਾਲੇ ਪ੍ਰੋæ ਅਜਾਇਬ ਸਿੰਘ ਬਰਾੜ ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਮੇਸ਼ਾ ਵਿਵਾਦਾਂ ਵਿੱਚ ਘਿਰੇ ਰਹੇ ਸਨ। ਜੀ ਐਨ ਡੀ ਯੂ ਵਿੱਚ ਆਉਣ ਤੋਂ ਪਹਿਲਾਂ ਪ੍ਰੋæ ਬਰਾੜ ਲਖਨਊ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਅਤੇ ਉਥੇ ਵੀ ਉਨ੍ਹਾਂ ਦੇ ਖਿਲਾਫ ਉਨ੍ਹਾਂ ਦੀਆਂ ਨੀਤੀਆਂ ਨੂੰ ਲੈ ਕੇ ਪ੍ਰਦਰਸ਼ਨ ਹੁੰਦੇ ਰਹੇ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਚਿੰਗ ਐਸੋਸੀਏਸ਼ਨ ਨੇ ਉਨ੍ਹਾਂ ਦੇ ਵਿਹਾਰ ਨੂੰ ਤਾਨਾਸ਼ਾਹੀ ਦੱਸਦਿਆਂ ਉਨ੍ਹਾਂ ਦੀਆਂ ਅਕਾਦਮਿਕ ਵਿਰੋਧੀ ਨੀਤੀਆਂ ਦੇ ਖਿਲਾਫ ਪਿਛਲੇ ਸੱਤ ਸਾਲਾਂ ਤੋਂ ਉਨ੍ਹਾਂ ਖਿਲਾਫ ਆਵਾਜ਼ ਬੁਲੰਦ ਰੱਖੀ। ਪ੍ਰੋæ ਅਜਾਇਬ ਸਿੰਘ ਬਰਾੜ ਸਭ ਤੋਂ ਪਹਿਲਾਂ ਜਲੰਧਰ ਦੀ ਬਸਤੀ ਨੌਂ ਦੇ ਯੂਨੀਵਰਸਿਟੀ ਕਾਲਜ ਬਾਰੇ ਸੁਰਖੀਆਂ Ḕਚ ਆਏ ਸਨ। ਯੂਨੀਵਰਸਿਟੀ ਦਾ ਇਹ ਕਾਲਜ ਕਿਰਾਏ ਦੀ ਇਮਾਰਤ ਵਿੱਚ ਚੱਲਦਾ ਸੀ, ਪਰ ਦੂਸਰੇ ਪਾਸੇ ਕਾਲਜ ਦੀ ਜ਼ਮੀਨ Ḕਤੇ ਮਾਲਕੀ ਹੱਕ ਜਤਾਉਣ ਵਾਲੇ ਲੋਕ ਕਦੇ ਵੀ ਅਦਾਲਤ ਵਿੱਚ ਆਪਣੇ ਪੱਖ ਨੂੰ ਸਾਬਤ ਨਹੀਂ ਕਰ ਸਕੇ ਸਨ। ਯੂਨੀਵਰਸਿਟੀ ਕਿਸੇ ਵੀ ਅਦਾਲਤ ਵਿੱਚ ਇਹ ਕੇਸ ਨਹੀਂ ਹਾਰੀ ਸੀ। ਸਾਬਕਾ ਵਾਈਸ ਚਾਂਸਲਰ ਪ੍ਰੋæ ਐਸ ਪੀ ਸਿੰਘ ਇਹ ਗੱਲ ਕਹਿ ਚੁੱਕੇ ਹਨ ਕਿ ਉਨ੍ਹਾਂ ਉੱਤੇ ਅਦਾਲਤ ਵਿੱਚੋਂ ਕੇਸ ਵਾਪਸ ਲੈਣ ਦਾ ਦਬਾਅ ਬਣਾਇਆ ਗਿਆ ਸੀ ਤੇ ਇਸ ਕੰਮ ਲਈ ਲੱਖਾਂ ਰੁਪਏ ਦੀ ਆਫਰ ਕੀਤੀ ਗਈ ਸੀ। ਦੂਸਰੇ ਪਾਸੇ ਪ੍ਰੋæ ਬਰਾੜ ਨੇ ਵਾਈਸ ਚਾਂਸਲਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਹਾਈ ਕੋਰਟ ਵਿੱਚੋਂ ਇਹ ਕੇਸ ਵਾਪਸ ਲੈ ਕੇ ਜ਼ਮੀਨ Ḕਤੇ ਆਪਣਾ ਹੱਕ ਛੱਡ ਦਿੱਤਾ ਤੇ ਬਾਅਦ ਵਿੱਚ ਇਹ ਕਾਲਜ ਲਾਡੋਵਾਲੀ ਰੋਡ ਉੱਤੇ ਸ਼ਿਫਟ ਹੋ ਗਿਆ।
ਇਸ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਪ੍ਰੋæ ਅਜਾਇਬ ਸਿੰਘ ਬਰਾੜ ਉੱਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੂੰ ਯੂ ਜੀ ਸੀ (ਯੂਨੀਵਰਸਿਟੀ ਗਰਾਂਟਸ ਕਮਿਸ਼ਨ) ਦੇ ਨਿਯਮਾਂ ਤਹਿਤ ਕੈਰੀਅਰ ਅਡਵਾਂਸਮੈਂਟ ਸਕੀਮ (ਸੀ ਏ ਐਸ) ਵਜੋਂ ਮਿਲਦੀ ਤਰੱਕੀ ਵਿੱਚ ਆਪਣੀ ਮਰਜ਼ੀ ਕੀਤੀ ਤੇ ਆਪਣੇ ਚਹੇਤਿਆਂ ਨੂੰ ਤਰੱਕੀ ਪ੍ਰਦਾਨ ਕਰ ਦਿੱਤੀ, ਜਦੋਂ ਕਿ ਉਨ੍ਹਾਂ ਨਾਲ ਸੁਰ ਨਾ ਰਲਾਉਣ ਵਾਲੇ ਯੋਗ ਅਧਿਆਪਕਾਂ ਨੂੰ ਤਰੱਕੀ ਲਈ ਤਰਸਣਾ ਪਿਆ ਸੀ। ਨਿਯਮਾਂ ਦਾ ਹਵਾਲਾ ਦੇ ਕੇ ਕੰਮ ਕਰਨ ਦੀ ਦੁਹਾਈ ਦੇਣ ਵਾਲੇ ਪ੍ਰੋæ ਅਜਾਇਬ ਸਿੰਘ ਬਰਾੜ ਉੱਤੇ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਲਜਾਂ Ḕਚ ਅਯੋਗ ਪ੍ਰਿੰਸੀਪਲਾਂ ਦੀ ਤਾਇਨਾਤੀ ਦਾ ਵੀ ਦੋਸ਼ ਲੱਗਾ ਸੀ। ਯੂਨੀਵਰਸਿਟੀ ਦੀ ਟੀਚਿੰਗ ਐਸੋਸੀਏਸ਼ਨ ਅਨੁਸਾਰ ਪ੍ਰੋæ ਬਰਾੜ ਨੇ ਸਭ ਨਿਯਮ ਛਿੱਕੇ ਟੰਗ ਕੇ ਦੁਆਬੇ ਦੇ ਇਕ ਕਾਲਜ ਦੀ ਪ੍ਰਿੰਸੀਪਲ ਨੂੰ ਅਯੋਗ ਹੋਣ ਦੇ ਬਾਵਜੂਦ ਯੂਨੀਵਰਸਿਟੀ Ḕਚ ਪ੍ਰੋਫੈਸਰ ਤਾਇਨਾਤ ਕਰ ਕੇ ਵਿਭਾਗ ਦੀ ਮੁਖੀ ਬਣਾਇਆ ਸੀ। ਬਰਾੜ ਨੇ ਇਕ ਨਾਨ ਟੀਚਿੰਗ ਅਧਿਕਾਰੀ ਨੂੰ ਗਲਤ ਤਰੀਕੇ ਨਾਲ ਸਿੱਧਾ ਐਸੋਸੀਏਟ ਪ੍ਰੋਫੈਸਰ ਬਣਾ ਦਿੱਤਾ ਸੀ। ਥੋੜ੍ਹੇ ਸਮੇਂ ਪਿੱਛੋਂ ਉਸ ਨੂੰ ਤਰੱਕੀ ਪ੍ਰਦਾਨ ਕਰ ਪ੍ਰੋਫੈਸਰ ਬਣਾ ਕੇ ਇਕ ਵਿਭਾਗ ਦਾ ਮੁਖੀ ਥਾਪ ਦਿੱਤਾ ਗਿਆ।
ਇਹੋ ਨਹੀਂ, ਪ੍ਰੋæ ਅਜਾਇਬ ਸਿੰਘ ਬਰਾੜ ਦੇ ਖਿਲਾਫ ਦੋਹਰੀ ਤਨਖਾਹ ਲੈਣ ਦਾ ਮਾਮਲਾ ਵੀ ਹਾਈ ਕੋਰਟ Ḕਚ ਚੱਲਦਾ ਹੈ। ਸੂਚਨਾ ਅਧਿਕਾਰ ਕਾਨੂੰਨ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਪ੍ਰੋæ ਅਜਾਇਬ ਸਿੰਘ ਬਰਾੜ ਦੇ ਕਾਰਜ ਕਾਲ ਦੌਰਾਨ ਸੁਪਰੀਮ ਕੋਰਟ, ਹਾਈ ਕੋਰਟ, ਜ਼ਿਲਾ ਸੈਸ਼ਨ ਅਦਾਲਤਾਂ ਤੇ ਹੋਰ ਅਦਾਲਤਾਂ ਵਿੱਚ ਯੂਨੀਵਰਸਿਟੀ ਦੇ ਖਿਲਾਫ ਕਰੀਬ ਇਕ ਹਜ਼ਾਰ ਕੇਸ ਦਾਇਰ ਹੋਏ ਅਤੇ ਇਹ ਸਭ ਉਨ੍ਹਾਂ ਲੋਕਾਂ ਨੇ ਦਾਇਰ ਕੀਤੇ ਸਨ, ਜਿਹੜੇ ਪ੍ਰੋæ ਬਰਾੜ ਅਤੇ ਯੂਨੀਵਰਸਿਟੀ ਦੀਆਂ ਨੀਤੀਆਂ ਤੋਂ ਨਾਖੁਸ਼ ਸਨ। ਹੁਣ ਨਵੀਂ ਸਰਕਾਰ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਪ੍ਰੋ: ਬਰਾੜ ਨੇ ਅਸਤੀਫਾ ਦੇ ਕੇ ਆਪਣਾ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ।