ਵਲੰਟੀਅਰ ਅਵਾਰਡ ਵਸਤੇ ਅਜੀਤ ਸਿੰਘ ਰੱਖੜਾ ਦੇ ਨਾਮ ਦਾ ਐਲਾਨ

ਅਜੀਤ ਸਿੰਘ ਰੱਖੜਾ ਨੂੰ ਵਲੰਟੀਅਰ ਅਵਾਰਡ ਲਈ ਘੋਸਿ਼ਤ ਕਰ ਦਿਤਾ ਗਿਆ ਹੈ। 18 ਨਵੰਬਰ 2017 ਨੂੰ ਐ ਪੀ ਰਾਜ ਗ੍ਰੇਵਾਲ ਦੇ ਬਰੈਂਪਟਨ-ਦਫਤਰ ਵਿਚ ਇਕ ਵਿਸ਼ੇਸ਼ ਮਿਲਣੀ ਹੋਵੇਗੀ ਜਿਥੇ ਕਨੇਡਾ ਡੇਅ ਦੇ 150 ਵੇ ਦਿਵਸ ਦੇ ਉਪਲਕਸ਼ ਵਿਚ ਗਿਣੇ ਚੁਣੇ ਸਮਾਜ ਸੇਵਕਾਂ ਨੂੰ ਅਵਾਰਡ ਦਿਤੇ ਜਾਣਗੇ। ਇਹ ਇਨਫਾਰਮਲ ਸੈਰੇਮਨੀ ਹੋਵੇਗੀ ਨਾਕਿ ਕੋਈ ਪਬਲਿਕ ਈਵੈਂਟ। ਕੇਵਲ ਅਵਾਰਡ ਪ੍ਰਾਪਤ ਕਰਤਾ ਸਜਣ ਹੀ ਸੱਦੇ ਜਾਣਗੇ ਅਤੇ ਉਹ ਆਪਣੇ ਪ੍ਰੀਵਾਰਾਂ ਨੂੰ ਨਾਲ ਲਿਜਾ ਸਕਦੇ ਹਨ। ਆਟਵਾ ਤੋਂ ਪਹੁੰਚੇ ਇਕ ਸੰਦੇਸ਼ ਵਿਚ ਇਸ ਸਭ ਕੁਝ ਦਾ ਵੇਰਵਾ ਮਿਲਿਆ ਹੈ। ਉਸ ਵੇਰਵੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਜਲਦ ਇਨ੍ਹਾ ਅਵਾਰਡਜ਼ ਬਾਰੇ ਪ੍ਰੈਸ ਰੀਲੀਜ਼ ਵੀ ਭੇਜੀ ਜਾਵੇਗੀ ਜਿਸ ਵਿਚੋਂ ਪਤਾ ਚਲੇਗਾ ਕਿ ਕਿੰਨੇ ਹੋਰ ਲੋਕਾਂ ਨੂੰ ਇਹ ਅਵਾਰਡ ਦਿਤੇ ਜਾ ਰਹੇ ਹਨ।
ਅਜੀਤ ਸਿੰਘ ਰੱਖੜਾ ਦੇ ਦਸਣ ਮੁਤਾਬਿਕ ਇਲਾਕੇ ਦੀਆਂ ਦੋ ਵਡੀਆ ਸਮਾਜਸੇਵੀ ਸੰਸਥਾਵਾਂ ਨੇ ਉਸਦਾ ਨਾਮ ਆਟਵਾ ਦਫਤਰ ਨੂੰ ਭੇਜਿਆ ਸੀ ਜਿਸਦੇ ਅਧਾਰ ਉਪਰ ਇਹ ਵਕਾਰੀ ਅਵਾਰਡ ਦਿਤਾ ਜਾ ਰਿਹਾ ਹੈ। ਅਵਾਰਡ ਪਾ੍ਰਪਤ ਕਰਤਾ ਪਿਛਲੇ 12 ਸਾਲਾਂ ਤੋਂ ਬਰੈਂਪਟਨ ਦਾ ਸ਼ਹਿਰੀ ਹੈ, ਜਿਸ ਨੇ ਸਮਾਜ ਭਲਾਈ ਦੇ ਅਨੇਕਾਂ ਪਰਾਜੈਕਟਾ ਵਿਚ ਮੋਹਰੀ ਰੋਲ ਨਿਭਾਇਆ ਹੈ। ਉਹ ਸਸਤੇ ਫੀਊਨਰਲਜ਼ ਅਤੇ ਅਸਥੀਆਂ ਤਾਰਣ ਦੇ ਬੰਦੋਬਸਤਾ ਵਾਸਤੇ ਪਹਿਲ ਕਦਮੀ ਕਰਨ ਵਾਲਾ ਪਹਿਲਾ ਸ਼ਖਸ ਮੰਨਿਆ ਜਾਂਦਾ ਹੈ। ਕਲੱਬਾਂ ਵਿਚ ਸੈਰ ਸਪਾਟੇ ਤਿਖੇ ਕਰਨ ਲਈ ਉਸਨੇ ਲਗਾਤਾਰ ਅਖਬਾਰੀ ਰੀਪੋਰਟਿੰਗ ਅਤੇ ਬੰਦੋਬਸਤ ਕੀਤੇ ਹਨ। ਹਰ ਸਾਲ ਵਡੇ ਪੱਧਰ ਉਪਰ ਮਲਟੀਕਲਚਰ ਦਿਵਸ ਮਨਾਉਣ ਅਤੇ ਸਲਾਨਾ ਲਾਈਫ ਸਰਟੀਫਿਕੇਟ ਕੈਂਪ ਲਗਾਏ ਜਾਣ ਦੇ ਸਿਲਸਿਲੇ ਵਧੀਆ ਬੰਦੋਬਸਤ ਕਰਨ ਲਈ ਨਾਮਣਾ ਖਟਿਆ ਹੈ।