ਵਰੁਣ ਧਵਨ ਦੀ ‘ਅਕਤੂਬਰ’ ਦੀ ਹੀਰੋਇਨ ਦੇ ਨਾਂਅ ਦਾ ਖੁਲਾਸਾ

varun dhawan
ਇਸ ਸਮੇਂ ਵਰੁਣ ਧਵਨ ‘ਜੁੜਵਾ 2’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਇਸ ਪਿੱਛੋਂ ਵਰੁਣ ਧਵਨ ਸੁਜੀਤ ਸਰਕਾਰ ਦੀ ਫਿਲਮ ‘ਅਕਤੂਬਰ’ ਵਿੱਚ ਕੰਮ ਕਰਨਗੇ। ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ‘ਅਕਤੂਬਰ’ ਦੀ ਹੀਰੋਇਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ‘ਅਕਤੂਬਰ ਗਰਲ’ ਹੈ, ਜਿਸ ਦੀ ਮੈਨੂੰ ਤਲਾਸ਼ ਸੀ। ਤਸਵੀਰ ਵਿੱਚ ਹੀਰੋਇਨ ਵਰੁਣ ਦੇ ਪਿੱਛੇ ਖੜੀ ਹੈ ਤੇ ਉਸ ਦਾ ਚਿਹਰਾ ਧੁੰਦਲਾ ਦਿਖਾਈ ਦੇ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਦਾਕਾਰਾ ਦਾ ਨਾਂਅ ਬਨਿਤਾ ਸੰਧੂ ਹੈ, ਜੋ ਸੁਜੀਤ ਸਰਕਾਰ ਦੀ ਫਿਲਮ ‘ਅਕਤੂਬਰ’ ‘ਚ ਵਰੁਣ ਧਵਨ ਦੇ ਆਪੋਜ਼ਿਟ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਇੱਕ ਜੂਨ ਨੂੰ ਰਿਲੀਜ਼ ਹੋਵੇਗੀ।