ਵਰਕਿੰਗ ਵੀਜ਼ਾ ਨੂੰ ਗ੍ਰੀਨ ਕਾਰਡ ਵਿੱਚ ਬਦਲਣਾ ਸੌਖਾ ਨਹੀਂ ਹੋਣਾ

h1 b visa
ਨਿਊ ਯਾਰਕ, 3 ਸਤੰਬਰ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਜ ਸ਼ੁਰੂ ਹੋਣ ਵੇਲੇ ਤੋਂ ਹੀ ਅਮਰੀਕੀ ਪ੍ਰਸ਼ਾਸਨ ਨੇ ਵੀਜ਼ਾ ਨਿਯਮਾਂ ਬਾਰੇ ਸਖਤ ਰੁਖ਼ ਅਪਣਾ ਲਿਆ ਹੈ। ਆਪਣੇ ਐੱਚ 1 ਬੀ ਵਰਗੇ ਵਰਕਿੰਗ ਵੀਜ਼ਾ ਨੂੰ ਗਰੀਨ ਕਾਰਡ ਵਿੱਚ ਬਦਲਣ ਦੀ ਸੋਚ ਰਹੇ ਭਾਰਤੀਆਂ ਨੂੰ ਹੁਣ ਹੋਰ ਔਕੜ ਦਾ ਸਾਹਮਣਾ ਕਰਨਾ ਪਵੇਗਾ। ਇੱਕ ਅਕਤੂਬਰ ਤੋਂ ਅਮਰੀਕੀ ਨਾਗਰਿਕ ਤੇ ਇਮੀਗਰੇਸ਼ਨ ਸੇਵਾ ਨੇ ਇਸ ਤਰ੍ਹਾਂ ਦੇ ਕੇਸਾਂ ਵਿੱਚ ਨਿੱਜੀ ਇੰਟਰਵਿਊ ਜ਼ਰੂਰੀ ਕਰ ਦਿੱਤੀ ਹੈ। ਉਂਜ ਇਸ ਦਾ ਐਲਾਨ ਪਹਿਲਾਂ ਵੀ ਹੋਇਆ ਸੀ।
ਅਮਰੀਕਾ ਇਮੀਗਰੇਸ਼ਨ ਦੇ ਅਟਾਰਨੀ ਯੂ ਐੱਸ ਸੀ ਆਈ ਐੱਸ ਵੱਲੋਂ ਜਾਰੀ ਕੀਤੇ ਸਬੂਤ ਲਈ ਬੇਨਤੀ ਪੱਤਰਾਂ ਦੀ ਮਿਆਦ ਵਿੱਚ ਵਾਧਾ ਵੀ ਕਰ ਦਿੱਤਾ ਗਿਆ ਹੈ। ਅਪ੍ਰੈਲ 2017 ਤੋਂ ਪਹਿਲਾਂ ਫਾਈਲ ਕੀਤਾ ਗਿਆ ਬੇਨਤੀ ਪੱਤਰ ਇੱਕ ਅਕਤੂਬਰ 2017 ਤੋਂ ਐੱਚ 1 ਬੀ ਵੀਜ਼ਾ ਲਈ ਯੋਗ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਕ ਯੂ ਐੱਸ ਸੀ ਆਈ ਐੱਸ ਫਿਲਹਾਲ ਪੂਰੇ ਪਰਵਾਰ ‘ਤੇ ਆਧਾਰਕ ਗਰੀਨ ਕਾਰਡ ਲਈ ਇੰਟਰਵਿਊ ਲੈਂਦਾ ਹੈ, ਜਿਸ ਵਿੱਚ ਜ਼ਿਆਦਾਤਰ ਉਚ ਵਰਗ ਦੇ ਅਪੀਲ ਕਰਤਾਵਾਂ ਨੂੰ ਇੰਟਰਵਿਊ ਦੀ ਛੋਟ ਮਿਲ ਜਾਂਦੀ ਹੈ। ਪਿਛਲੇ ਇੱਕ ਦਹਾਕੇ ਤੋਂ ਵਰਕਿੰਗ ਵੀਜ਼ਾ ਨੂੰ ਗਰੀਨ ਕਾਰਡ ਵਿੱਚ ਬਦਲਣ ਲਈ ਇੱਕ ਹੀ ਮਿਆਰ ਹੈ।