ਵਕੀਲ ਦੀ ਭੂਮਿਕਾ ਸ਼ਾਹਿਦ ਨਿਭਾਏਗਾ

shahid kapoor
ਹਾਲ ਹੀ ਵਿੱਚ ਸ਼ਾਹਿਦ ਕਪੂਰ ਲੰਡਨ ਵਿੱਚ ਆਪਣੀ ਬੇਟੀ ਮੀਸ਼ਾ ਦਾ ਪਹਿਲਾ ਬਰਥਡੇ ਸੈਲੀਬ੍ਰੇਟ ਕਰ ਕੇ ਇੰਡੀਆ ਪਰਤੇ ਹਨ। ਵਾਪਸ ਆਉਂਦੇ ਸਾਰ ਉਹ ਵਰਕ ਮੋਡ ਵਿੱਚ ਆ ਗਏ ਹਨ। ਉਸ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਪੈਂਡਿੰਗ ਸੀ, ਜਦੋ ਉਸ ਨੇ ਸ਼ੁਰੂ ਕਰ ਦਿੱਤੀ ਹੈ। 17 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਉਹ ਰਾਜਾ ਰਤਨ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਮਗੇ। ਇੱਕ ਰਿਪੋਰਟ ਮੁਤਾਬਕ ਸ਼ਾਹਿਦ ਕਪੂਰ ਨੇ ‘ਟਾਇਲੇਟ : ਏਕ ਪ੍ਰੇਮ ਕਥਾ’ ਦੇ ਡਾਇਰੈਕਟਰ ਨਾਰਾਇਣ ਸਿੰਘ ਦੀ ਫਿਲਮ ਸਾਈਨ ਕੀਤੀ ਹੈ, ਜਿਸ ਵਿੱਚ ਉਹ ਇੱਕ ਵਕੀਲ ਦੀ ਭੂਮਿਕਾ ਨਿਭਾਉਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਕਹਾਣੀ ‘ਤੇ ਵਿਪੁਲ ਕੇ ਰਾਵਲ ਕੰਮ ਕਰ ਰਹੇ ਹਨ। ਅਕਸ਼ੈ ਦੀ ਫਿਲਮ ‘ਰੁਸਤਮ’ ਦੀ ਕਹਾਣੀ ਵੀ ਵਿਪੁਲ ਨੇ ਹੀ ਲਿਖੀ ਸੀ।
ਇਸ ਫਿਲਮ ਦਾ ਟੈਂਟੇਟਿਵ ਟਾਈਟਲ ‘ਰੋਸ਼ਨੀ’ ਤੈਅ ਕੀਤਾ ਗਿਆ ਹੈ। ਇਸ ਦੀ ਕਹਾਣੀ ਇੱਕ ਆਮ ਆਦਮੀ ਦੇ ਆਲੇ ਦੁਆਲੇ ਲਿਖੀ ਗਈ ਹੈ, ਜੋ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਵੱਲੋਂ ਭੇਜੇ ਜਾਣ ਵਾਲੇ ਲੰਬੇ ਚੌੜੇ ਬਿੱਲਾਂ ਤੋਂ ਪ੍ਰੇਸ਼ਾਨ ਰਹਿੰਦਾ ਹੈ। ਸ਼ਾਹਿਦ ਵਕੀਲ ਦੀ ਭੂਮਿਕਾ ਵਿੱਚ ਆਮ ਲੋਕਾਂ ਦੀ ਆਵਾਜ਼ ਬਣ ਕੇ ਭ੍ਰਿਸ਼ਟ ਸਿਸਟਮ ਨਾਲ ਲੜਨਗੇ। ਹੌਲੀ-ਹੌਲੀ ਹੋਰ ਲੋਕ ਜੁੜਦੇ ਰਹਿਣਗੇ, ਜਿਸ ਕਾਰਨ ਪਾਵਰਫੁਲ ਕੰਪਨੀਆਂ ਦੇ ਖਿਲਾਫ ਇੱਕ ਇਕੱਲੇ ਇਨਸਾਨ ਦੀ ਲੜਾਈ ਪੂਰੇ ਦੇਸ਼ ਦੀ ਲੜਾਈ ਬਣ ਜਾਂਦੀ ਹੈ। ਸ਼ਾਹਿਦ ਪਹਿਲੀ ਵਾਰ ਵਕੀਲ ਦੀ ਭੂਮਿਕਾ ਨਿਭਾਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗੀ। ਫਿਲਮ ਵਿੱਚ ਲੀਡ ਰੋਲ ਲਈ ਨਿਰਮਾਤਾਵਾਂ ਨੇ ਇੱਕ ਅਭਿਨੇਤਰੀ ਨੂੰ ਅਪਰੋਚ ਕੀਤਾ ਹੈ, ਪਰ ਅਜੇ ਤੱਕ ਕਿਸੇ ਨੂੰ ਤੈਅ ਨਹੀਂ ਕੀਤਾ ਗਿਆ ਹੈ। ਅਭਿਨੇਤਰੀ ਦੀ ਤਲਾਸ਼ ਅਜੇ ਵੀ ਜਾਰੀ ਹੈ।