ਲੱਭ ਆਪਣਾ

-ਕਿਰਨ ਪਾਹਵਾ

ਲੱਭ ਆਪਣਾ ਕੋਈ ਤੇਰਿਆਂ ਤੇ ਮੇਰਿਆਂ ਦੀ ਭੀੜ ‘ਚੋਂ
ਮਿਲੇਗਾ ਵਿਰਲਾ ਕੋਈ ਆਖਰ, ਬਖੇੜਿਆਂ ਦੀ ਭੀੜ ‘ਚੋਂ

ਲਾਹ ਕੇ ਨਕਾਬ ਜੋ ਦੇਖਦਾ ਹੈ ਰੂਹ ਬੱਸ..!!
ਲਿਆਵਾਂ ਕਿੱਥੋਂ ਚਿਹਰਾ ਉਹ ਚਿਹਰਿਆਂ ਦੀ ਭੀੜ ‘ਚੋਂ

ਬਿਖਰ ਕੇ ਇਸ਼ਕ ‘ਚੋਂ, ਫਿਰ ਸੰਭਲ ਜਾਣਾ ਮੁਸ਼ਕਿਲ ਬਹੁਤ,
ਪੁੱਛ ਕਿਸੇ ਇਕ ਨੂੰ, ਵਿਛੜਿਆਂ ਦੀ ਭੀੜ ‘ਚੋਂ!!

ਤੇਰਾ ਹੱਸ ਕੇ ਤੱਕਣ ਦਾ ਅਹਿਸਾਸ ਕੁਝ ਇਸ ਤਰ੍ਹਾਂ,
ਨਜ਼ਰ ਆਵੇ ਸਮਾਂ ਜਿਉਂ ਹਨੇਰਿਆਂ ਦੀ ਭੀੜ ‘ਚੋਂ!!