ਲੋੜ

-ਗੁਰਦਿਆਲ ਦਲਾਲ
ਲੈਨਿਨ ਦੀ ਮੂਰਤੀ ਤੋੜਨ ਮਗਰੋਂ ਉਹ ਬਹੁਤ ਥੱਕ ਗਏ। ਨੇਤਾ ਨੇ ਸਭ ਨੂੰ ਸ਼ਰਾਬ ਪਿਆਈ ਤੇ ਬੋਲਿਆ, ‘ਹੁਣ ਤੁਸੀਂ ਦਫਤਰ ਵਿੱਚੋਂ ਪੇਮੈਂਟ ਲਓ ਤੇ ਘਰਾਂ ਨੂੰ ਜਾਉ।’
ਇਕ ਸ਼ਰਾਬੀ ਅੜ ਗਿਆ। ਕਹਿੰਦਾ, ‘ਸਵਾਦ ਨਹੀਂ ਆਇਆ, ਮੂਰਤੀ ਤੋੜ ਕੇ। ਲਹੂ ਤਾਂ ਨਿਕਲਿਆ ਹੀ ਨਹੀਂ।’
ਨੇਤਾ ਬੋਲਿਆ, ‘ਵਾਹ! ਤੇਰੇ ਵਰਗਿਆਂ ਦੀ ਤਾਂ ਸਖਤ ਲੋੜ ਏ। ਤੂੰ ਮੇਰੇ ਨਾਲ ਹੀ ਆ ਜਾ।’