ਲੇਥਬਰਿਜ ਦੇ ਇਕ ਘਰ ਵਿਚੋਂ 101 ਕੈਦ ਕੁੱਤਿਆਂ ਨੂੰ ਛੁਡਵਾਇਆ ਗਿਆ

101

ਕੈਲਗਰੀ, 1 ਅਪ੍ਰੇਲ (ਪੋਸਟ ਬਿਊਰੋ)- ਲੇਥਬਰਿਜ ‘ਚ 101 ਕੁੱਤਿਆਂ ਦਾ ਮਾਲਕ ਆਪਣੇ ਕੁੱਤਿਆਂ ਨੂੰ ਐੱਸ.ਪੀ.ਸੀ.ਏ (ਅਲਬਰਟਾ ਸੋਸਾਇਟੀ ਫਾਰ ਦੀ ਪਰੀਵੈਂਸ਼ਨ ਆਫ ਕਰਿਯੂਲਿਟੀ ਟੂ ਐਨੀਮਲਜ਼) ਨੂੰ ਸੌਪਣ ਲਈ ਤਿਆਰ ਹੋ ਗਿਆ ਹੈ। ਐੱਸ.ਪੀ.ਸ਼ੀ.ਏ ਅਧਿਕਾਰੀ ਅਤੇ ਪਸ਼ੂ ਸੇਵਾ ਅਧਿਕਾਰੀ ਨੇ ਪਿਛਲੇ ਸ਼ੁੱਕਰਵਾਰ ਮਿਲੀ ਸੂਚਨਾ ਤੋਂ ਬਾਅਦ ਲੇਥਬਰਿੱਜ ਸਥਿਤ ਇਕ ਘਰ ‘ਤੇ ਛਾਪਾ ਮਾਰ ਕੇ ਉੱਥੋਂ 101 ਕੁੱਤਿਆਂ ਨੂੰ ਜ਼ਬਤ ਕੀਤਾ। ਜਿਨ੍ਹਾਂ ਚੋਂ 2 ਕੁੱਤਿਆਂ ਦੀ ਉਮਰ ਵੱਡੀ ਸੀ ਅਤੇ ਜਿਆਦਾਤਰ ਕੁੱਤੇ ਛੋਟੀ ਉਮਰ ਦੇ ਸਨ। ਅਲਬਰਟਾ ਐੱਸ.ਪੀ.ਸੀ.ਏ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਪਿਛਲੇ ਕੁਝ ਦਿਨ੍ਹਾਂ ‘ਚ ਕੁਝ ਨਵੇਂ ਕਤੂਰਿਆਂ ਦਾ ਜਨਮ ਹੋਇਆ ਹੈ, ਜਿਸ ਤੋਂ ਬਾਅਦ ਕੁੱਤਿਆਂ ਦੀ ਕੁੱਲ ਸੰਖਿਆ 104 ਹੋ ਗਈ ਹੈ।