ਲੇਕ ਓਨਟਾਰੀਓ ’ਚੋਂ ਮਿਲਿਆ ਔਰਤ ਦਾ ਧੜ

Fullscreen capture 9132017 60842 AMਟੋਰਾਂਟੋ, 13 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਪੂਰਬ ਵਿੱਚ ਸਥਿਤ ਲੇਕ ਓਨਟਾਰੀਓ ਤੋਂ ਇੱਕ ਔਰਤ ਦਾ ਧੜ ਮਿਲਿਆ ਹੈ। ਦਰਹਾਮ ਰੀਜਨ ਪੁਲਿਸ ਨੇ ਦੱਸਿਆ ਕਿ ਇਹ ਧੜ ਸੋਮਵਾਰ ਨੂੰ ਰਾਤੀਂ 8:30 ਉੱਤੇ ਇੱਕ ਮਛੁਆਰੇ ਨੂੰ ਓਸ਼ਾਵਾ ਹਾਰਬਰ ਨੇੜੇੇ ਮਿਲਿਆ।
ਪੁਲਿਸ ਨੇ ਇਹ ਵੀ ਦੱਸਿਆ ਕਿ ਮਾਮਲੇ ਦੀ ਜਾਂਚ ਹੋਮੀਸਾਈਡ ਡਿਟੈਕਟਿਵਜ਼ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੌਰੋਨਰ ਆਫਿਸ ਵੱਲੋਂ ਮੁੱਢਲੀ ਜਾਂਚ ਮਗਰੋਂ ਸਦਮੇ ਦੇ ਨਿਸ਼ਾਨ ਪਾਏ ਗਏ ਹਨ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਅੱਜ ਪੋਸਟਮਾਰਟਮ ਕੀਤਾ ਜਾਵੇਗਾ।